ਵਿਸ਼ਵ ਖੁਰਾਕ ਪ੍ਰੋਗਰਾਮ ਨੂੰ ਸਾਲ 2020 ਦਾ ਨੋਬੇਲ ਸ਼ਾਂਤੀ ਪੁਰਸਕਾਰ

ਓਸਲੋ (ਸਮਾਜ ਵੀਕਲੀ): ਵਿਸ਼ਵ ਖੁਰਾਕ ਪ੍ਰੋਗਰਾਮ ਨੂੰ ਦੁਨੀਆ ਭਰ ਵਿਚ ਭੁੱਖ ਅਤੇ ਭੋਜਨ ਅਸੁਰੱਖਿਆ ਨਾਲ ਲੜਨ ਦੇ ਯਤਨਾਂ ਲਈ ਸਾਲ 2020 ਦਾ ਨੋਬੇਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਹੈ। ਓਸਲੋ ਵਿੱਚ ਇਹ ਐਲਾਨ ਨੋਬੇਲ ਕਮੇਟੀ ਵੱਲੋਂ ਕੀਤਾ ਗਿਆ। ਨੋਬਲ ਕਮੇਟੀ ਨੇ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਕਾਰਨ ਦੁਨੀਆ ਭਰ ਦੇ ਲੱਖਾਂ ਲੋਕਾਂ ਅੱਗੇ ਭੁੱਖਮਰੀ ਦੀ ਨੌਬਤ ਆ ਗਈ ਹੈ। ਇਸ ਔਖੀ ਘੜੀ ਵਿੱਚ ਵਿਸ਼ਵ ਖੁਰਾਕ ਪ੍ਰੋਗਰਾਮ ਦੀ ਮਹੱਤਤਾ ਹੋਰ ਵੱਧ ਜਾਂਦੀ ਹੈ ਤੇ ਦੁਨੀਆਂ ਨੂੰ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।

Previous articleਪੰਜਾਬ ਵਿੱਚ ਪਰਾਲੀ ਸਾੜਨ ਦੀਆਂ 460 ਘਟਨਾਵਾਂ ਵਿੱਚ 12.25 ਲੱਖ ਦਾ ਜੁਰਮਾਨਾ
Next articleਚਾਲੂ ਵਿੱਤੀ ਸਾਲ ਦੌਰਾਨ 9.5 ਫ਼ੀਸਦ ਡਿੱਗੇਗੀ ਜੀਡੀਪੀ: ਆਰਬੀਆਈ