ਦੋਹਾ : ਕਤਰ ਫੀਫਾ ਵਿਸ਼ਵ ਕੱਪ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਟ੍ਰਾਂਸਜੈਂਡਰ ਤੇ ਗੇ (ਸਮਲਿੰਗੀ) ਦਰਸ਼ਕਾਂ ਦਾ 2022 ਦੇ ਟੂਰਨਾਮੈਂਟ ਵਿਚ ਸਵਾਗਤ ਕੀਤਾ ਜਾਵੇਗਾ ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਹਿਮਾਨਾਂ ਨੂੰ ਕਤਰ ਦੇ ਰਿਵਾਜਾਂ ਦੀ ਕਦਰ ਕਰਨੀ ਪਵੇਗੀ। ਸਮਲਿੰਗੀ ਹੋਣ ‘ਤੇ ਕਤਰ ਵਿਚ ਪਾਬੰਦੀ ਹੈ ਪਰਕ ਕੁਝ ਮਾਮਲਿਆਂ ਵਿਚ ਅਜੇ ਸਥਿਤੀ ਸਪੱਸ਼ਟ ਨਹੀਂ ਹੈ। ਕਤਰ ਵਿਸ਼ਵ ਕੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੋਸੇਲ ਅਲ-ਖਾਤੇਰ ਨੇ ਕਿਹਾ ਹੈ ਕਿ ਮੈਂ ਇਹ ਸਪੱਸ਼ਟ ਕਰਨਾ ਚਾਹਾਂਗਾ ਕਿ ਕਿਸੇ ਵੀ ਲਿੰਗ, ਧਰਮ ਦੇ ਲਈ ਕਤਰ ਸਭ ਤੋਂ ਸੁਰੱਖਿਅਤ ਥਾਂ ਹੈ ਤੇ ਇਨ੍ਹਾਂ ਸਾਰਿਆਂ ਦਾ ਵਿਸ਼ਵ ਕੱਪ ਦੌਰਾਨ ਸਵਾਗਤ ਕੀਤਾ ਜਾਵੇਗਾ।