ਆਸਟ੍ਰੇਲੀਆਈ ਕਪਤਾਨ ਰਿੱਕੀ ਪੋਂਟਿੰਗ ਨੇ 54 ਟੈਸਟ ਮੈਚਾਂ ਦੀਆਂ 97 ਪਾਰੀਆਂ ਵਿਚ ਬਤੌਰ ਕਪਤਾਨ 5000 ਦੌੜਾਂ ਬਣਾਈਆਂ ਸਨ ਜਦਕਿ ਵਿਰਾਟ ਕੋਹਲੀ ਨੇ ਬਤੌਰ ਕਪਤਾਨ 53ਵੇਂ ਟੈਸਟ ਦੀ 86ਵੀਂ ਪਾਰੀ ਵਿਚ ਇਹ ਉਪਲੱਬਧੀ ਹਾਸਲ ਕਰ ਲਈ। ਇਸ ਮਾਮਲੇ ਵਿਚ ਤੀਜੇ ਨੰਬਰ ‘ਤੇ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕਲਾਈਵ ਲਾਇਡ (106 ਪਾਰੀਆਂ) ਹਨ। ਇਸ ਉਪਲੱਬਧੀ ਨੂੰ ਆਪਣੇ ਨਾਂ ਕਰਨ ਲਈ ਭਾਰਤੀ ਕਪਤਾਨ ਨੂੰ ਸ਼ੁੱਕਰਵਾਰ ਨੂੰ 32 ਦੌੜਾਂ ਦੀ ਲੋੜ ਸੀ। ਬਤੌਰ ਕਪਤਾਨ 5000 ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਹੁਣ ਇੱਕੋ ਇਕ ਭਾਰਤੀ ਹੀ ਨਹੀਂ ਬਲਕਿ ਪਹਿਲੇ ਏਸ਼ਿਆਈ ਕਪਤਾਨ ਵੀ ਹਨ। ਜੇ ਵਿਰਾਟ ਇਸ ਟੈਸਟ ਵਿਚ ਆਪਣਾ ਸੈਂਕੜਾ ਪੂਰਾ ਕਰ ਲੈਂਦੇ ਹਨ ਤਾਂ ਉਹ ਇਕ ਹੋਰ ਰਿਕਾਰਡ ਨੂੰ ਰਿੱਕੀ ਪੋਟਿੰਗ ਤੋਂ ਖੋਹ ਕੇ ਆਪਣੇ ਨਾਂ ਕਰ ਲੈਣਗੇ। ਬਤੌਰ ਕਪਤਾਨ ਇਹ ਉਨ੍ਹਾਂ ਦਾ 20ਵਾਂ ਸੈਂਕੜਾ ਹੋਵੇਗਾ। ਪੋਂਟਿੰਗ ਤੇ ਵਿਰਾਟ 19-19 ਸੈਂਕੜਿਆਂ ਨਾਲ ਬਰਾਬਰ ਹਨ।
Sports ਵਿਰਾਟ ਸਭ ਤੋਂ ਤੇਜ਼ 5000 ਦੌੜਾਂ ਬਣਾਉਣ ਵਾਲੇ ਕਪਤਾਨ ਬਣੇ, ਰਿੱਕੀ ਪੌਂਟਿੰਗ...