ਵਿਧਾਨ ਪ੍ਰੀਸ਼ਦ ਦੇ ਪੰਜ ਮੈਂਬਰਾਂ ਵੱਲੋਂ ਆਰਜੇਡੀ ਤੋਂ ਅਸਤੀਫ਼ਾ

ਪਟਨਾ (ਸਮਾਜਵੀਕਲੀ) :  ਵਿਧਾਨ ਪ੍ਰੀਸ਼ਦ ਦੇ ਪੰਜ ਮੈਂਬਰਾਂ ਵੱਲੋਂ ਚੋਣ ਵਰ੍ਹੇ ਵਿਚ ਪਾਰਟੀ ਤੋਂ ਅਸਤੀਫ਼ਾ ਦੇਣ ਨਾਲ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੂੰ ਬਿਹਾਰ ਦੇ ਉਪਰਲੇ ਸਦਨ ’ਚ ਵੱਡਾ ਝਟਕਾ ਲੱਗਾ ਹੈ। ਬਿਹਾਰ ਦੀ ਵਿਧਾਨ ਪ੍ਰੀਸ਼ਦ ਵਿਚ ਪਾੜਾ ਪੈ ਗਿਆ ਹੈ ਤੇ ਅਸਤੀਫ਼ਾ ਦੇ ਕੇ ਮੈਂਬਰਾਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜੇਡੀ (ਯੂ) ਵਿਚ ਸ਼ਿਰਕਤ ਕਰ ਲਈ ਹੈ।

ਇਸੇ ਦੌਰਾਨ ਸਾਬਕਾ ਕੇਂਦਰੀ ਮੰਤਰੀ ਤੇ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਕੱਟੜ ਹਮਾਇਤੀ ਰਘੂਵੰਸ਼ ਪ੍ਰਸਾਦ ਸਿੰਘ ਨੇ ਪਾਰਟੀ ਦੇ ਕੌਮੀ ਉਪ ਪ੍ਰਧਾਨ ਦੇ ਅਹੁਦੇ ’ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਰਜੇਡੀ ਦੇ ਸੰਸਥਾਪਕਾਂ ਵਿਚੋਂ ਇਕ ਰਘੂਵੰਸ਼ ਪ੍ਰਸਾਦ ਨੇ ਅਸਤੀਫ਼ਾ ਆਪਣੇ ਇਕ ਵਿਰੋਧੀ ਨੂੰ ਪਾਰਟੀ ’ਚ ਸ਼ਾਮਲ ਕਰਨ ਦੀ ਤਜਵੀਜ਼ ਮਗਰੋਂ ਰੋਸ ਵਜੋਂ ਦਿੱਤਾ ਹੈ।

ਅਸਤੀਫ਼ਾ ਦੇਣ ਵਾਲਿਆਂ ਵਿਚ ਐੱਸਐਮ ਕਮਰ ਆਲਮ, ਸੰਜੈ ਪ੍ਰਸਾਦ, ਰਾਧਾ ਚਰਣ ਸੇਠ, ਰਣਵਿਜੈ ਕੁਮਾਰ ਸਿੰਘ ਤੇ ਦਿਲੀਪ ਰਾਏ ਸ਼ਾਮਲ ਹਨ। ਮੈਂਬਰਾਂ ਨੇ ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਨੂੰ ਕਿਹਾ ਕਿ ਉਨ੍ਹਾਂ ਨੂੰ ਵੱਖ ਗਰੁੱਪ ਵਜੋਂ ਮਾਨਤਾ ਦਿੱਤੀ ਜਾਵੇ ਤੇ ਜੇਡੀ(ਯੂ) ਵਿਚ ਸ਼ਾਮਲ ਹੋਣ ਦੀ ਵੀ ਇਜਾਜ਼ਤ ਦਿੱਤੀ ਜਾਵੇ। ਜੇਡੀ (ਯੂ) ਦੀ ਮੁੱਖ ਵਿਪ੍ਹ ਰੀਨਾ ਯਾਦਵ ਮੈਂਬਰਾਂ ਦੇ ਨਾਲ ਪ੍ਰੀਸ਼ਦ ਆਈ ਤੇ ਚੇਅਰਮੈਨ ਨੇ ਇਸ ਦੀ ਮਨਜ਼ੂਦੀ ਦੇ ਦਿੱਤੀ। ਵਿਧਾਨ ਪ੍ਰੀਸ਼ਦ ’ਚ ਹੁਣ ਆਰਜੇਡੀ ਦੇ ਸਿਰਫ਼ 3 ਮੈਂਬਰ ਰਹਿ ਗਏ ਹਨ।

Previous articleਹਾਈ ਕਮਿਸ਼ਨ ਸਟਾਫ਼ ’ਚ 50 ਫ਼ੀਸਦੀ ਕਟੌਤੀ ਕਰੇ ਪਾਕਿਸਤਾਨ: ਭਾਰਤ
Next articleਭਾਰਤੀ ਜਵਾਨ ਹਰਭਜਨ ਸਿੰਘ ’ਤੇ ਬਣੇਗੀ ਫਿਲਮ