15.36 ਲੱਖ ਦੀ ਆਵੇਗੀ ਲਾਗਤ
8 ਹਜ਼ਾਰ ਦੇ ਕਰੀਬ ਆਬਾਦੀ ਨੂੰ ਮਿਲੇਗਾ ਸਾਫ ਪਾਣੀ
ਕਪੂਰਥਲਾ, 3 ਸਤੰਬਰ ( ਕੌੜਾ) (ਸਮਾਜ ਵੀਕਲੀ)– ਸੀਨੀਅਰ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਜਲੌਖਾਨਾ ਚੌਂਕ ਵਿਖੇ ਟਿਊਬਵੈਲ ਲਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ, ਜਿਸ ਉੱਪਰ ਕੁੱਲ 15.36 ਲੱਖ ਦੀ ਲਾਗਤ ਆਵੇਗੀ ।
ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਆਬਾਦੀ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਪੂਰੇ ਸ਼ਹਿਰ ਵਿੱਚ ਨਵੇਂ ਟਿਊਬਵੈਲ ਲਾਉਣ ਦਾ ਕੰਮ ਕੀਤਾ ਗਿਆ ਸੀ, ਜਿਸ ਤਹਿਤ 4 ਨਵੇਂ ਟਿਊਬਵੈਲ ਲਗਾਏ ਗਏ ਹਨ।
ਉਹਨਾਂ ਦੱਸਿਆ ਕਿ ਜਲੌਖਾਨਾ ਚੌਂਕ ਵਿਖੇ ਲਗਾਏ ਜਾ ਰਹੇ ਇਸ ਟਿਊਬਵੈਲ ਨਾਲ ਮਲਕਾਣਾ ਮੁਹੱਲਾ, ਲਾਹੌਰੀ ਗੇਟ, ਨੀਚੇ ਬੰਧਨ, ਸ਼ਾਲੀਮਾਰ ਬਾਗ ਤੇ ਸ਼ਹਿਰੀਆਂ ਮੁਹੱਲਾ ਦੀ ਲਗਭਗ 8000 ਆਬਾਦੀ ਨੂੰ ਲਾਭ ਹੋਵੇਗਾ ।
ਇਸ ਮੌਕੇ ਕਾਰਜ ਸਾਧਕ ਅਫਸਰ ਆਦਰਸ਼ ਕੁਮਾਰ ਨੇ ਦੱਸਿਆ ਕਿ ਟਿਊਬਵੈਲ ਲਈ 650 ਫੁੱਟ ਡੂੰਘਾ ਬੋਰ ਕੀਤਾ ਜਾ ਰਿਹਾ ਹੈ ਜੋ ਕਿ ਅਗਲੇ 15 ਦਿਨ ਵਿੱਚ ਮੁਕੰਮਲ ਕਰ ਲਿਆ ਜਾਵੇਗਾ ।
ਇਸ ਮੌਕੇ ਕਾਂਗਰਸੀ ਆਗੂ ਵਿਸ਼ਾਲ ਸੋਨੀ, ਨਰਿੰਦਰ ਮਨਸੂ, ਬੋਬੀ ਭਸੀਨ, ਸਤਨਾਮ ਵਾਲੀਆ, ਕੁਲਦੀਪ ਸਿੰਘ, ਕਮਲਜੀਤ ਕਾਕਾ, ਡਾ. ਵਿੱਕੀ, ਅਸ਼ਵਨੀ ਰਾਜਪੂਤ, ਵਿਕਾਸ ਸ਼ਰਮਾਂ ਹਾਜਰ ਸਨ ।