18 ਫੁੱਟ ਚੌੜੀ ਸੜਕ ਦੇ ਨਿਰਮਾਣ ਕਾਰਜ ਸਤੰਬਰ ਮਹੀਨੇ ਸ਼ੁਰੂ ਹੋਣਗੇ–ਰਾਣਾ
ਕਪੂਰਥਲਾ, 12 ਅਗਸਤ (ਕੌੜਾ) (ਸਮਾਜ ਵੀਕਲੀ): -ਦੋਨਾ ਇਲਾਕੇ ਦੇ ਪਿੰਡ ਸਿਧਵਾਂ ਦੋਨਾ ਵਿਖੇ ਅੱਜ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਾਂਗਰਸ ਅਹੁਦੇਦਾਰਾਂ, ਵਰਕਰਾਂ ਅਤੇ ਪੰਚਾਂ- ਸਰਪੰਚਾਂ ਦੀ ਇਕ ਅਹਿਮ ਮੀਟਿੰਗ ਕੀਤੀ ਅਤੇ ਦੋਨਾ ਇਲਾਕ਼ੇ ਦੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ।
ਕਪੂਰਥਲਾ ਕਾਂਗਰਸ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਬਲਾਕ ਸੰਮਤੀ ਕਪੂਰਥਲਾ ਦੇ ਉਪ ਚੇਅਰਮੈਨ ਬਲਬੀਰ ਸਿੰਘ ਬੱਲੀ, ਸਰਪੰਚ ਬਲਜੀਤ ਸਿੰਘ ਬਡਿਆਲ, ਸਰਪੰਚ ਗੁਰਬਚਨ ਲਾਲੀ ਵਰ੍ਹਿਆਂ ਦੋਨਾ , ਕੁਲਵੰਤ ਰਾਏ ਭਲਾ ਥਿਗਲੀ ਵਾਲੇ, ਹਰਭਜਨ ਸਿੰਘ ਭਲਾਈਪੁਰ, ਬਹਾਦਰ ਸਿੰਘ ਸਿੱਧੂ, ਬਲਦੇਵ ਸਿੰਘ ਖੁਸਰੋਪੁਰ, ਸਰਪੰਚ ਪਰਮਵੀਰ ਸਿੰਘ ਮੰਨਣ, ਡਾਕਟਰ ਸਤਪਾਲ ਸੰਧੂ ਚੱਠਾ, ਕਾਲਾ ਮੰਡੇਰ ਦੋਨਾਂ, ਹਰਦਿਆਲ ਸਿੰਘ ਕੇਸਰਪੁਰ, ਡਾਕਟਰ ਦੇਬੀ ਕਾਹਲਵਾਂ, ਬਲਵਿੰਦਰ ਸਿੰਘ ਰਾਣਾ, ਅਤੇ ਲੰਬੜਦਾਰ ਲਾਭ ਚੰਦ ਥਿਗਲੀਵਾਲੇ, ਆਦਿ ਦੀ ਹਾਜ਼ਰੀ ਦੌਰਾਨ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਆਖਿਆ ਕਿ ਕਾਲਾ ਸੰਘਿਆਂ- ਖੈੜਾ ਦੋਨਾਂ 18ਫੁੱਟੀ ਸੜਕ ਦਾ ਨਿਰਮਾਣ ਕਾਰਜ ਸਤੰਬਰ ਮਹੀਨੇ ਵਿੱਚ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਐਥਲੈਟਿਕ ਸੜਕ ਦੇ ਮੁੜ ਨਿਰਮਾਣ ਮੁੜ ਨਿਰਮਾਣ ਹੋਣ ਨਾਲ ਕਾਲਾ ਸੰਘਿਆਂ ਤੋਂ ਹੁੰਦੇ ਹੋਏ ਜੱਲੋਵਾਲ ਮੋੜ ਤੋਂ ਪਿੰਡ ਬਡਿਆਲ, ਕੇਸਾਰਪੁਰ ਸਿੱਧਵਾਂ ਦੋਨਾ , ਬਿਹਾਰੀਪੁਰ ਆਦਿ ਤੋਂ ਹੁੰਦੀ ਹੋਈ ਇਹ ਸੜਕ ਖੜਾ ਦੋਨਾ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਨੂੰ ਜਾਣ ਵਾਲੇ ਬੇਬੇ ਨਾਨਕੀ ਮੁੱਖ ਮਾਰਗ ਨਾਲ ਜੁੜੇਗੀ। ਉਨ੍ਹਾਂ ਕਿਹਾ ਕੇ ਸੜਕ ਦੇ ਨਿਰਮਾਣ ਕਾਰਜਾਂ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕਈ ਵਰ੍ਹਿਆਂ ਤੋਂ ਖੈੜਾ ਦੋਨਾਂ -ਕਾਲਾ ਸੰਘਿਆਂ ਬਹੁਤ ਹੀ ਖਸਤਾ ਹਾਲਤ ਵਿੱਚ ਹੋਣ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਦਕਿ ਸੜਕ ਦੇ ਮੁੜ ਨਿਰਮਾਣ ਹੋਣ ਨਾਲ ਇਲਾਕੇ ਦੇ 20 ਤੋਂ 25 ਪਿੰਡਾਂ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।
ਹਲਕਾ ਵਿਧਾਇਕ ਦੇ ਫੈਸਲੇ ਦਾ ਹਾਜ਼ਰ ਕਾਂਗਰਸੀ ਅਹੁਦੇਦਾਰਾਂ ਵਰਕਰਾਂ ਅਤੇ ਪੰਚਾਂ ਸਰਪੰਚਾਂ ਨੇ ਧੰਨਵਾਦ ਵੀ ਕੀਤਾ। ਬਲਾਕ ਸੰਮਤੀ ਕਪੂਰਥਲਾ ਦੇ ਉਪ ਚੇਅਰਮੈਨ ਬਲਬੀਰ ਸਿੰਘ ਬੱਲੀ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਨੂੰ ਲੜੀਂਦੇ ਵਿਕਾਸ ਫੰਡਾਂ ਦੀ ਇੱਕ ਲਿਸਟ ਵੀ ਸੌਂਪੀ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀ ਆਉਣ ਦਿੱਤੀ ਜਾਵੇਗੀ ।