ਸੁਜਾਨਪੁਰ ਤੋਂ ਭਾਜਪਾ ਵਿਧਾਇਕ ਦਿਨੇਸ਼ ਸਿੰਘ ਬੱਬੂ ਵੱਲੋਂ ਖਣਨ ਵਿਭਾਗ ਅਤੇ ਪੁਲੀਸ ਦੇ ਸਹਿਯੋਗ ਨਾਲ ਰਾਵੀ ਦਰਿਆ ’ਤੇ ਖਣਨ ਰੋਕਣ ਲਈ ਛਾਪਾ ਮਾਰਿਆ ਗਿਆ। ਮੌਕੇ ’ਤੇ ਖਣਨ ਕਰ ਰਹੇ ਮੁਲਾਜ਼ਮ ਦੋ ਜੇਸੀਬੀ ਮਸ਼ੀਨਾਂ ਅਤੇ ਚਾਰ ਟਿੱਪਰ ਛੱਡ ਕੇ ਭੱਜ ਗਏ। ਉਨ੍ਹਾਂ ਦੇ ਨਾਲ ਖਣਨ ਅਫਸਰ ਅਤੇ ਸੁਜਾਨਪੁਰ ਥਾਣੇ ਦੇ ਮੁਖੀ ਅਸ਼ਵਨੀ ਕੁਮਾਰ ਵੀ ਹਾਜ਼ਰ ਸਨ। ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਰਾਵੀ ਦਰਿਆ ਵਿੱਚ ਨਾਜਾਇਜ਼ ਖਣਨ ਹੋ ਰਹੀ ਹੈ ਜਿਸ ਕਾਰਨ ਉਨ੍ਹਾਂ ਨੇ ਅੱਜ ਰਾਵੀ ਦਰਿਆ ਤੇ ਖਣਨ ਵਿਭਾਗ ਅਤੇ ਪੁਲੀਸ ਦੇ ਨਾਲ ਛਾਪੇਮਾਰੀ ਕੀਤੀ। ਇਸ ਦੌਰਾਨ ਦੋ ਜੇਸੀਬੀ ਮਸ਼ੀਨਾਂ ਅਤੇ ਟਿੱਪਰ ਬਰਾਮਦ ਹੋਏ ਹਨ। ਜਦੋਂ ਇਸ ਸਬੰਧ ਵਿੱਚ ਖਣਨ ਅਧਿਕਾਰੀ ਗਗਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਭਲਕੇ ਸੋਮਵਾਰ ਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੁਜਾਨਪੁਰ ਥਾਣੇ ਦੇ ਮੁਖੀ ਅਸ਼ਵਨੀ ਕੁਮਾਰ ਦਾ ਕਹਿਣਾ ਸੀ ਕਿ ਜਦੋਂ ਉਨ੍ਹਾਂ ਨੂੰ ਖਣਨ ਵਿਭਾਗ ਵੱਲੋਂ ਸ਼ਿਕਾਇਤ ਪ੍ਰਾਪਤ ਹੋਵੇਗੀ ਫੇਰ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
INDIA ਵਿਧਾਇਕ ਨੇ ਰਾਵੀ ਦਰਿਆ ’ਤੇ ਮਾਰਿਆ ਛਾਪਾ