ਸ਼ਾਮਚੁਰਾਸੀ, (ਚੁੰਬਰ) – ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ ਵਲੋਂ ਸ਼ਾਮਚੁਰਾਸੀ ਵਿਖੇ ਨਵੇਂ ਬਣ ਰਹੇ, ਟਿਊਵੈਲ ਬੋਰ ਦੇ ਨੀਂਹ ਪੱਥਰ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਆਦੀਆ ਨੇ ਕਿਹਾ ਕਿ ਇਸ ਪ੍ਰੋਜੈਕਟ ਤੇ ਸੀਵੇਰਜ ਬੋਰਡ ਅਤੇ ਵਾਟਰ ਸਪਲਾਈ ਵਿਭਾਗ ਵਲੋਂ ਸਰਕਾਰ ਦੇ ਦਿਸ਼ਾ ਨਿਦਰੇਸ਼ ਹੇਠ 22 ਲੱਖ ਦੇ ਕਰੀਬ ਖਰਚਾ ਕੀਤਾ ਜਾਵੇਗਾ। ਜਿਸ ਨਾਲ ਸ਼ਾਮਚੁਰਾਸੀ ਦੇ ਲੋਕਾਂ ਨੂੰ ਜੋ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਸੀ, ਉਹ ਦੂਰ ਹੋ ਜਾਵੇਗੀ।
ਇਸ ਮੌਕੇ ਐਕਸੀਅਨ ਅਸ਼ੀਸ਼ ਰਾਏ, ਐਸ ਡੀ ਓ ਸਤਨਾਮ ਸਿੰਘ, ਜਸਕੰਵਲ ਸਿੰਘ ਜੇ ਈ, ਸ਼ੁਸ਼ੀਲ ਬਾਂਸਲ ਜੇ ਈ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਭਗਤ ਰਾਮ, ਨਿਰਮਲ ਕੁਮਾਰ ਮੀਤ ਪ੍ਰਧਾਨ, ਪਰਮਜੀਤ ਰਾਜੂ ਜਰਨਲ ਸੈਕਟਰੀ, ਹਰਭਜਨ ਲਾਲ ਭੱਜੀ, ਕੁਲਜੀਤ ਸਿੰਘ ਐਮ ਸੀ, ਬਲਜਿੰਦਰ ਕੌਰ ਐਸ ਸੀ, ਹੀਰਾ ਲਾਲ, ਬਲਵੀਰ ਸਿੰਘ ਫਲੌਰਾ ਐਮ ਸੀ, ਸਰਪੰਚ ਸਤਨਾਮ ਸਿੰਘ ਚੱਕੋਵਾਲ, ਨੀਤੂ ਰਾਣੀ ਉਪ ਚੇਅਰਮੈਨ, ਕੁਲਦੀਪ ਸਿੰਘ ਸਰਪੰਚ, ਅਸ਼ੋਕ ਕੁਮਾਰ ਸਰਪੰਚ ਕਾਣੇ, ਸਰਵਣ ਸਿੰਘ ਸਰਪੰਚ, ਸੁਖਵਿੰਦਰ ਸਿੰਘ ਧਾਮੀ ਸੰਮਤੀ ਮੈਂਬਰ, ਇੰਦਰਪਾਲ ਸਿੰਘ, ਰਾਮ ਮੂਰਤੀ ਸਰਪੰਚ, ਸੁਰਿੰਦਰ ਕੌਰ ਸਰਪੰਚ ਸਹੋਤਾ, ਪ੍ਰਿਤਪਾਲ ਸਿੰਘ, ਲਾਲ ਚੰਦ, ਸੁੱਖਾ ਸਰਪੰਚ ਗਰੋਆ, ਮੁਸਤਫਾ ਖਾਨ ਸੰਮਤੀ ਮੈਂਬਰ ਡਡਿਆਣਾ, ਨਿਰਮਲ ਦੀਪ ਸਿੰਘ ਧਾਮੀ, ਬੂਟਾ ਰਾਮ ਤਲਵੰਡੀ, ਸਵਰਨ ਚੰਦ ਸਰਪੰਚ, ਗੁਰਿੰਦਰ ਸਿੰਘ ਪੰਡੋਰੀ, ਭੂੁਸ਼ਣ ਕੁਮਾਰ ਗੁਪਤਾ, ਜਸਦੀਸ਼ ਖੋਸਲਾ, ਲਾਲ ਚੰਦ ਵਿਰਦੀ ਤੋਂ ਇਲਾਵਾ ਚੌਂਕੀ ਇੰਚਾਰਜ ਏ ਐਸ ਆਈ ਮੋਹਣ ਸਿੰਘ ਸਮੇਤ ਕਈ ਹੋਰ ਹਾਜ਼ਰ ਸਨ।