ਵਿਦਿਆ ਦਾ ਧਨ

(ਸਮਾਜਵੀਕਲੀ)

ਹੋਵੇ  ਜਿਸ  ਕੋਲ  ਵਿਦਿਆ  ਦਾ  ਧਨ,
ਉਸ    ਦਾ    ਕਦੇ    ਨਾ    ਭਟਕੇ   ਮਨ ।

ਵੰਡਦਾ ਜਾਏ  ਉਹ  ਇਸ  ਨੂੰ  ਜਿਵੇਂ, ਜਿਵੇਂ ,
ਇਹ     ਵਧਦਾ    ਜਾਏ    ਤਿਵੇਂ,  ਤਿਵੇਂ ।

ਇਸ   ਧਨ  ਵਾਲਾ  ਕਦੇ  ਨਾ  ਧੋਖਾ  ਖਾਵੇ ,
ਉਸ ਨੂੰ ਵੇਖ  ਕੇ  ਹਰ  ਕੋਈ  ਸੀਸ ਝੁਕਾਵੇ ।

ਇਸ ਧਨ ਵਾਲਾ  ਹਰ  ਦੁੱਖ  ਹੱਸ  ਕੇ  ਸਹੇ ,
ਨਿਰਾਸ਼ਾ ਦੀ ਨਦੀ ‘ਚ  ਉਹ  ਕਦੇ  ਨਾ ਵਹੇ ।

ਇਸ   ਧਨ   ਵਾਲਾ  ਕਦੇ  ਨਾ  ਭੁੱਖਾ  ਮਰੇ ,
ਉਹ  ਸੁੱਕੇ  ਬਾਗਾਂ  ਨੂੰ  ਵੀ  ਹਰੇ  ਕਰੇ।

ਇਸ   ਧਨ   ਵਾਲਾ   ਸੱਚੇ   ਦਾ    ਸਾਥੀ ,
ਉਹ   ਝੂਠੇ   ਨੂੰ   ਛੱਡ    ਦੇਵੇ    ਸ਼ਤਾਬੀ ।

ਇਸ ਧਨ  ਵਾਲਾ  ਕਦੇ  ਨਾ  ਹਿੰਮਤ  ਹਾਰੇ ,
ਉਹ  ਆਪ  ਤਰੇ,  ਹੋਰਾਂ   ਨੂੰ   ਵੀ   ਤਾਰੇ ।

ਪਰ  ਇਹ  ਧਨ ‘ਮਾਨਾ’  ਮਿਲਦਾ  ਉਸ  ਨੂੰ ,
ਇਸ ਨੂੰ ਪਾਣ ਦੀ ਲੱਗ ਜਾਏ ਚੇਟਕ ਜਿਸ ਨੂੰ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
    (ਸ਼.ਭ.ਸ.ਨਗਰ) 9915803554

Previous articleMP Governor Lalji Tandon passes away
Next articleਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਜਾਂਦੀਏ ਸੜਕੇ ਨੀ ਕਾਸ਼ ! ਕਿਤੇ ਤੂੰ ਰਾਜੇ ਦੇ ਮਹਿਲਾਂ ਵੱਲ ਨੂੰ ਜਾਂਦੀ ਹੁੰਦੀ