ਪੁਸਤਕ ਮੇਰੀ ਨਜ਼ਰ ਵਿੱਚ
ਤੇਜਿੰਦਰ ਚੰਢੋਕ
(ਸਮਾਜ ਵੀਕਲੀ) ਨਾਵਲ ਦਾ ਸਥਾਨ ਸਾਹਿਤਕ ਵਾਰਤਕ ਵਿਧਾ ਵਿੱਚ ਵਖਰਾ ਤੇ ਵਿਸ਼ੇਸ਼ ਹੁੰਦਾ ਹੈ। ਵਿਦਿਆਰਥੀ ਜੀਵਨ ਮਾਸੂਮਲੂ ਚੰਚਲ ਅਤੇ ਸਪਸ਼ਟ ਹੁੰਦਾ ਹੈ। ਵਿਸ਼ੇਸ਼ ਕਰਕੇ ਜਦੋਂ ਵਿਦਿਆਰਥੀ ਬਾਲ ਅਵਸਥਾ ਵਿੱਚ ਹੋਵੇੇੇ। ਉਸ ਨੂੰ ਕਿਸੇ ਵੀ ਰਾਹ ਪਾਉਣਾ ਪਰਿਵਾਰ ਅਤੇ ਅਧਿਆਪਕ ਦਾ ਫਰਜ਼ ਬਣ ਜਾਂਦਾ ਹੈ। ਭੁਪਿੰਦਰ ਸਿੰਘ ਰੈਨਾ ਪੰਜਾਬੀ ਸਾਹਿਤ ਦੇ ਪਾਠਕਾਂ ਲਈ ਨਾਵਲ ‘ਵਿਦਿਆਰਥੀ ਨਾਮਾ’ ਲੈ ਕੇ ਹਾਜਰ ਹੋਇਆ ਹੈ। ਇਹ ਨਾਵਲ ਬਿਨਾਂ ਹਿੱਸੇ ਬਣਾਇਆਂ ਇੱਕ ਲੰਬੀ ਕਹਾਣੀ ਵਾਂਗ ਲਿਖਿਆ ਗਿਆ ਹੈ ਪਰ ਪਾਠਕ ਵਲੋਂ ਪਾਠ ਕਰਦਿਆਂ ਇਸ ਨਾਵਲ ਦੇ ਪਾਠਕ ਮਨ ਵਿੱਚ ਨਾਵਲ ਦੇ ਆਪਣੇ ਆਪ ਹਿੱਸੇ ਬਣਦੇ ਨਜ਼ਰ ਆਉਂਦੇ ਹਨ। ਇਹ ਨਾਵਲ ਛੋਟੇ-ਛੋਟੇ ਬੱਚਿਆਂ ਦੀ ਮਾਸੂਮੀਅਤਾ ਨੂੰ ਲੈ ਕੇ ਪਾਠਕਾਂ ਦੀ ਨਜ਼ਰ ਕੀਤਾ ਗਿਆ ਹੈ। ਜੇ ਇਸ ਨਾਵਲ ਨੂੰ ਬਾਲ ਨਾਵਲ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਊਕਿ ਇਸ ਦੇ ਨਾਮ ਤੋਂ ਹੀ ਅੰਦਾਜਾ ਲੱਗ ਜਾਂਦਾ ਹੈ ਕਿ ਇਹ ਨਾਵਲ ਵਿਦਿਆਰਥੀਆਂ ਲਈ ਹੀ ਲਿਖਿਆ ਗਿਆ ਹੈ।ਜ਼ਿੰਦਗੀ ਦਾ ਵਿਸ਼ਾਲ ਅਨੁਭੱਵ ਰੱਖਣ ਵਾਲਾ ਭੁਪਿੰਦਰ ਸਿੰਘ ਰੈਨਾ ਕੋਈ ਨਵਾਂ ਲੇਖਕ ਨਹੀਂ ਹੈ। ਉਸ ਕੋਲ ਜ਼ਿੰਦਗੀ ਦਾ ਤਜ਼ਰਬਾ ਅਤੇ ਲਿਖਣ ਦੀ ਸਮਰਥਾ ਦੇ ਨਾਲ਼ ਗੱਲ ਕਹਿਣ ਦਾ ਵਲ ਵੀ ਹੈ। ਹਥਲਾ ਨਾਵਲ ਉਸ ਦਾ ਗਿਆਰਵਾਂ ਨਾਵਲ ਹੈ। ਇਸ ਤੋਂ ਪਹਿਲਾਂ ਉਹ ਦਸ ਨਾਵਲਲੂ ਤਿੰਨ ਕਾਵਿ ਸੰਗ੍ਰਹਿਲੂ ਦੋ ਨਾਟਕ ਵੀ ਲਿਖੇ ਹਨ। ਇਹ ਨਾਵਲ ਲੇਖਕ ਨੇ ਦੇਸ਼ ਤੇ ਸਮਾਜ ਦਾ ਭਵਿੱਖ ਤਹਿ ਕਰਨ ਵਾਲੀ ਨਵੀਂ ਪੀੜੀ ਦੇ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਹੈ।
ਇਹ ਨਾਵਲ ਦਾ ਨਿੱਠ ਕੇ ਕੀਤੇ ਅਧਿਐਨ ਤੋਂ ਪਤਾ ਲਗਦੀ ਹੈ ਕਿ ਇਸ ਨਾਵਲ ਦਾ ਨਾਇਕ ਇੱਕ ਛੋਟਾ ਬੱਚਾ ਅਸੀਸ ਹੈ ਜਿਸ ਦਾ ਮਾਰਗ ਦਰਸ਼ਨ ਉਸ ਦਾ ਦਾਦਾ ਕਰਦਾ ਹੈ ਅਤੇ ਉਸ ਨੂੰ ਹਰ ਪੱਖੋਂ ਜਾਣਕਾਰ ਕਰਦਾ ਹੈ। ਉਂਜ ਵੀ ਕਿਹਾ ਜਾਂਦਾ ਹੈ ਕਿ ਦਾਦੇ ਪੋਤੇ ਦਾ ਬਹੁਤ ਪਿਆਰਾ ਅਤੇ ਪੱਕਾ ਰਿਸ਼ਤਾ ਹੀ ਨਹੀਂ ਹੁੰਦਾ ਸਗੋਂ ਦਾਦੇ ਲਈ ਪੋਤਾ ਵਿਆਜ਼ ਹੁੰਦਾ ਹੈ। ਨਾਵਲ ਬਾਰੇ ਜਿੱਥੇ ਡਾ. ਧਰਮਪਾਲ ਸਾਹਿਲਲੂ ਡਾ. ਦਵਿੰਦਰ ਬੋਹਾ ਅਤੇ ਡਾ. ਦਵਿੰਦਰ ਖੁਸ਼ ਧਾਲੀਵਾਲ ਨੇ ਭੂਮਿਕਾਵਾਂ ਲਿਖੀਆਂ ਹਨ ਉੱਥੇ ਲੇਖਕ ਨੇ ਆਪਣੀ ‘ਮੁੱਢਲੀ ਗੱਲ’ ਤਹਿਤ ਲਿਖਿਆ ਹੈ ਕਿ ਲੇਖਕ ਕਿਸੇ ਵੀ ਵਿਧਾ ਵਿੱਚ ਲਿਖਦਾ ਹੋਵੇ ਉਸ ਦਾ ਮੌਲਿਕ ਮੰਤਵ ਸਮਾਜ ਨੂੰ ਜਾਗਰੂਕ ਕਰਨਾ ਹੁੰਦਾ ਹੈ ਤੇ ਸਾਰਥਕ ਸੰਦੇਸ਼ ਦੇਣਾ ਹੁੰਦਾ ਹੈ। ਇਸੇ ਸੰਦਰਭ ਵਿੱਚ ਲੇਖਕ ਨੇ ਇਹ ਨਾਵਲ ਦੀ ਸਿਰਜਣਾ ਕਰਕੇ ਨਵੀਂ ਪੀੜੀ ਨੂੰ ਜਾਗਰੂਕ ਅਤੇ ਸਾਰਥਕ ਸੰਦੇਸ਼ਾਂ ਦੇਣ ਦਾ ਯਤਨ ਕੀਤਾ ਹੈ।
ਨਾਵਲ ਦੀ ਕਹਾਣੀ ਅਨੁਸਾਰ ਤੇਰਾਂ-ਚੋਦਾਂ ਸਾਲ ਦਾ ਸਾਊਲੂ ਜਾਗਰੂਕ ਅਤੇ ਗਿਆਨਵਾਨ ਵਿਦਿਆਰਥੀ ਅਸੀਸ ਹੈ ਜਿਸ ਦਾ ਦੋਸਤ ਰੀਸ਼ਾਂਤ ਹੈ ਅਤੇ ਰੀਸ਼ਾਂਤ ਨੂੰ ਕੋਈ ਗਿਆਨ ਨਹੀਂ ਹੈ ਸਿਰਫ ਸ਼ਰਾਰਤੀਲੂ ਝਗੜਾਲੂਲੂ ਜ਼ਿੱਦੀਲੂ ਕਮਚੋਰ ਅਤੇ ਪੜ੍ਹਾਈ ਵਿੱਚ ਫਾਡੀ ਹੈ। ਉਸ ਨੂੰ ਖਾਦਲੂ ਸਬਜ਼ੀ ਦੇ ਬੀਜਣਲੂ ਜਾਗਲੂ ਬੰਨਾ ਆਦਿ ਬਾਰੇ ਗਿਆਨ ਨਹੀਂ ਹੈ। ਉਸ ਨੂੰ ਨਹੀਂ ਪਤਾ ਕਿ ਗਰਮੀ ਵਿੱਚ ਕਿਹੜੀਆਂ ਸਬਜ਼ੀਆਂ ਬੀਜੀਆਂ ਜਾਂਦੀਆਂ ਹਨ ਅਤੇ ਕਦੋਂ ਸਰਦੀਆਂ ਸਬਜ਼ੀਆਂ ਬੀਜੀਆਂ ਜਾਂਦੀਆਂ ਹਨ। ਅਸੀਸ ਨੂੰ ਸਾਰੀ ਜਾਣਕਾਰੀ ਉਸ ਦੇ ਦਾਦਾ ਜੀ ਤੋਂ ਮਿਲਦੀ ਹੈ। ਉਹ ਆਪਣੇ ਦਾਦਾ ਜੀ ਤੋਂ ਹਰ ਚੀਜ਼ ਦਾ ਗਹਿਰਾਈ ਅਤੇ ਗੰਭੀਰਤਾ ਨਾਲ਼ ਗਿਆਨ ਪ੍ਰਾਪਤ ਕਰਦਾ ਹੈ। ਦੋਨੋਂ ਦੋੋਸਤ ਇੱਕਠੇ ਖੇਡਦੇ ਹਨਲੂ ਸਹਿਪਾਠੀ ਹਨ ਭਾਵੇਂ ਸਕੂਲ ਵੱਖਰੇ ਵੱਖਰੇ ਹਨ। ਰੀਸ਼ਾਂਤ ਨੂੰ ਅਸੀਸ ਬਹੁਤ ਸਾਰੀਆਂ ਗੱਲਾਂ ਸਮਝਾਉਂਦਾ ਵੀ ਹੈ ਅਤੇ ਇੱਕ ਆਦਰਸ਼ ਵਿਦਿਆਰਥੀ ਬਣਨ ਲਈ ਪ੍ਰੇਰਦਾ ਵੀ ਹੈ। ਅਸੀਸ ਦੇ ਸਮਝਾਉਣ ਤੇ ਰੀਸ਼ਾਂਤ ਵਿੱਚ ਕਾਫੀ ਬਦਲਾਅ ਆ ਜਾਂਦਾ ਹੈ ਅਤੇ ਉਹ ਵੀ ਅਸੀਸ ਨਾਲ਼ ਦਾਦੂ ਤੋਂ ਕਈ ਗੱਲਾਂ ਦੀ ਜਾਣਕਾਰੀ ਲੈਂਦਾ ਹੈ। ਜਿਹੜਾ ਰੀਸ਼ਾਂਤ ਪਹਿਲਾਂ ਸਬਜ਼ੀਆਂ ਨੂੰ ਚੰਗਾ ਨਹੀਂ ਮੰਨਦਾਲੂ ਹੁਣ ਉਹ ਸਬਜ਼ੀਆਂ ਖਾਣ ਲੱਗ ਪੈਂਦਾ ਹੈ।
ਅਸੀਸ ਉਸ ਨੂੰ ਦੱਸਦਾ ਹੈ ਕਿ ਕਿ੍ਰਕੇਟ ਇੱਕ ਪੇਸ਼ੇਵਾਰ ਖੇਡ ਹੈ ਜਿਸ ਵਿੱਚ ਕਮਾਈ ਬਹੁਤ ਹੁੰਦੀ ਹੈ। ਕਿ੍ਰਕੇਟ ਮੈਚਾਂ ਦਾ ਵਰਗੀਕਰਨ ਵੀ ਕੀਤਾ ਗਿਆ ਹੈ ਜਿਵੇਂ ਦਿਵਸੀ ਮੈਚਲੂ ਪੰਜ ਦਿਨਾਂ ਅਤੇ ਟਵੰਟੀ ਟਵੰਟੀ ਆਦਿ। ਅਸੀਸ ਦੇ ਦਾਦੂ ਬਿਸ਼ਨ ਸਿੰਘ ਬੇਦੀ ਨੂੰ ਤਾਂ ਪਸੰਦ ਕਰਦੇ ਹਨ ਪਰ ਨਫਰਤ ਹਰਭਜਨ ਸਿੰਘ ਨਾਲ਼ ਕਰਦੇ ਹਨ ਕਿਉਂਕਿ ਉਹ ਇੱਕ ਸਿੱਖ ਖਿਡਾਰੀ ਹੋਣ ਦੇ ਬਾਵਜੂਦ ਆਪਣੇ ਸਿੱਖੀ ਅਸੂਲਾਂ ਤੋਂ ਦੂਰ ਹੈ।
ਉਹਨਾਂ ਦੇ ਨਾਲ਼ ਰਫੀਕ ਅਤੇ ਸਫੀਕ ਵੀ ਖੇਡਦੇ ਹਨ ਜਿਹੜੇ ਆਪਣੇ ਪਰਿਵਾਰ ਨਾਲ਼ ਸਰਦੀਆਂ ਵਿੱਚ ਕਸ਼ਮੀਰ ਤੋਂ ਆਉਂਦੇ ਹਨ ਅਤੇ ਗਰਮੀਆਂ ਵਿੱਚ ਵਾਪਸ ਚਲੇ ਜਾਂਦੇ ਹਨਲੂ ਪਰ ਖੇਡ ਵਿੱਚ ਰੋਂਦ ਪਿਟਦੇ ਹਨ। ਇਹ ਸਫੀ ਦੇ ਮੁੰਡੇ ਹਨ। ਅਸੀਸ ਦੇ ਸਮਝਾਉਣ ਤੇ ਉਹ ਖੇਡ ਵਿੱਚ ਰੋਂਦ ਪਿਟਣਾ ਅਤੇ ਝਗੜਾ ਕਰਨਾ ਛੱਡ ਦਿੰਦੇ ਹਨ। ਨਾਵਲ ਵਿੱਚ ਕਾਂਗੜੀ ਦਾ ਜਿਕਰ ਆਇਆ ਹੈ ਕਿ ਇਹ ਕਸ਼ਮੀਰ ਵਿੱਚ ਰਹਿਣ ਵਾਲੇ ਹੀ ਰੱਖਦੇ ਹਨ ਪਰ ਇਸ ਨੂੰ ਭਾਰਤ ਵਿੱਚ ਵੀ ਦੇਖਿਆ ਗਿਆ ਹੈ। ਇਸ ਨਾਵਲ ਵਿੱਚ ਜ਼ਿੰਦਗੀ ਦਾ ਪਿਛੋਕੜ ਅਤੇ ਵਿਸਾਖੀਲੂ ਦੀਵਾਲੀਲੂ ਲੋਹੜੀਲੂ ਬਸੰਤ ਰੁੱਤ ਵਰਗੇ ਤਿਉਹਾਰਲੂ ਰਸਮਾਂ ਰਿਵਾਜਾਂ ਦਾ ਵਰਨਣ ਵੀ ਕੀਤਾ ਗਿਆ ਹੈ ਅਤੇ ਬਜ਼ੁਰਗਾਂ ਦੇ ਮਹੱਤਵ ਬਾਰੇ ਵੀ ਵਿਚਾਰ ਦੱਸਿਆ ਗਿਆ ਹੈ।
ਨਾਵਲ ਵਿੱਚ ਇਹ ਸਤਰਾਂ ਬਹੁਤ ਮਹੱਤਵ ਰੱਖਦੀਆਂ ਹਨਲੂ ‘ਭਾਈ ਸਾਹਿਬ ਵੈਸੇ ਭੀ ਆਜ-ਕੱਲ੍ਹ ਇਨਸਾਨ ਔਰ ਇਨਸਾਨ ਕੇ ਬੀਚ ਦੁਸ਼ਮਨੀ ਕੇ ਸਿਵਾ ਕੁੱਛ ਨਹੀਂ ਹੈ। ਕਹੀਂ ਮਜ਼ਹਬ ਕੇ ਨਾਮ ਪਰ ਦੁਸ਼ਮਨੀਲੂ ਕਹੀਂ ਜ਼ਮੀਨ ਕੇ ਟੁੱਕੜੇ ਕੇ ਨਾਮ ਪਰ ਦੁਸ਼ਮਨੀਲੂ ਕਹੀਂ ਦੌਲਤ ਕੇ ਲੀਏ ਦੁਸ਼ਮਨੀ। ਇਨਸਾਨ ਮੇਂ ਇਨਸਾਨੀਅਤ ਤੋ ਰਹੀ ਨਹੀਂ ਹੈ। ਹਮ ਲੋਕ ਨਫਰਤ ਕੀ ਜ਼ਮੀਨ ਪਰ ਬਸਤੇ ਹੈਂ ਔਰ ਸਾਰੀ ਫ਼ਿਜਾ ਮੇਂ ਦੁਸ਼ਮਨੀ ਕੀ ਹਵਾ ਚਲਤੀ ਹੈ। ਹਮਾਰੇ ਬੱਚੇ ਹੀ ਹਮਾਰੇ ਮੁਸਤਕਬਿਲ ਹੈਂ। ਇੰਨ ਮੇਂ ਮੁਹੱਬਤ ਹੋਨੀ ਚਾਹੀਏਲੂ ਏਕ ਦੂਸਰੇ ਕੇ ਲੀਏ ਸਹਿਨ ਸ਼ਕਤੀ ਹੋਨੀ ਚਾਹੀਏ।’ ਇਹ ਹੀ ਨਾਵਲ ਦਾ ਮੰਤਵ ਬਣਦਾ ਹੈ।
ਕਥਾ ਵਿੱਚ ਬੱਕਰਵਾਲਾਂ ਨੂੰ ਖਾਨਾ ਬਦੋਸ਼ ਅਤੇ ਵਸ ਰਹੇ ਲੋਕਾਂ ਨੂੰ ਗੁੱਜਰ ਗਰਦਾਨਿਆਂ ਹੈ। ਇਸ ਨਾਵਲ ਵਿੱਚ ਕੁਝ ਉਣਤਾਈਆਂ ਵੀ ਨਜ਼ਰ ਆਈਆਂ ਹਨ। ਨਾਵਲ ਪੜ੍ਹਦਿਆਂ ਪਰੂਫ ਰੀਡਿੰਗ ਦੀ ਘਾਟ ਰੜਕਦੀ ਰਹੀ ਹੈਲੂ ਜਿਵੇਂ ਰੀਸ਼ਾਂਤ ਦੇ ਨਾਮ ਵਿੱਚ ਕਈ ਥਾਂ ‘ਸਿਹਾਰੀ’ ਅਤੇ ਕਈ ਥਾਂ ‘ਬਿਹਾਰੀ’ ਵਰਤੀ ਗਈ ਹੈ। ਇਸੇ ਤਰ੍ਹਾਂ ਅਸੀਸ ਵਿੱਚ ਕਈ ਥਾਂ ‘ਸ’ ਪੈਰ ਬਿੰਦੀ ਦੀ ਵਰਤੋਂ ਕੀਤੀ ਗਈ ਤੇ ਕਈ ਥਾਂਈ ਨਹੀਂ। ਗੱਪ-ਛਪਲੂ ਫਸੱਡੀਲੂ ਸੁਪਣਿਆਂ ਆਦਿ ਦੇ ਸ਼ਬਦਾਂ ਨੂੰ ਸੁਧਾਰਨ ਦੀ ਲੋੜ ਹੈ। ਨਾਵਲ ਵਿੱਚ ਦਾਦੂ ਦਾ ਨਾਂ ਦਰਜ ਨਹੀਂ ਕੀਤਾ ਗਿਆ। ਕਈ ਥਾਂ ਅੰਗਰੇਜ਼ੀ ਦੇ ਸ਼ਬਦਾਂ ਦਾ ਲਿੱਪੀ ਅੰਤਰ ਨਹੀਂ ਕੀਤਾ ਗਿਆ। ਨਾਵਲ ਵਿੱਚ ਇੱਕ ਥਾਂ ਪੰਨਾ 66 ਉੱਪਰ ਮਾਰਚ ਦਾ ਮਹੀਨਾ 28 ਦਿਨਾਂ ਦਾ ਦਿਖਾਇਆ ਗਿਆ ਹੈ ਜਦੋਂ ਕਿ ਮਾਰਚ 31 ਦਿਨਾਂ ਦਾ ਹੁੰਦਾ ਹੈ।
ਇਹ ਨਾਵਲ ਤੋਂ ਵਿਦਿਆਰਥੀ ਅਤੇ ਮਾਂ-ਪਿਓ ਵਰਗ ਕਾਫੀ ਕੁਝ ਸਿਖ ਸਕਦਾ ਹੈ। ਵਿਦਿਆਰਥੀਆਂ ਵਿੱਚ ਸਦਭਾਵਨਾ ਜਾਗਿ੍ਰਤ ਕੀਤੀ ਜਾ ਸਕਦੀ ਹੈ। ਇਸ ਨਾਵਲ ਦੀ ਭਾਸ਼ਾ ਸਰਲ ਹੈ ਜਿਹੜੀ ਪਾਠਕਾਂ ਨੂੰ ਪੜ੍ਹਨ ਵਿੱਚ ਦਿਲਚਸਪੀ ਬਣਾਈ ਰੱਖਦੀ ਹੈ। ਇਹ ਨਾਵਲ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨ ਅਤੇ ਸੁਚੇਤ ਕਰਨ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਲੇਖਕ ਇਸ ਨਾਵਲ ਲਈ ਵਧਾਈ ਦਾ ਪਾਤਰ ਹੈ।
ਪੁਸਤਕ ਦਾ ਨਾਂ : ਵਿਦਿਆਰਥੀ ਨਾਮਾ (ਨਾਵਲ)
ਲੇਖਕ ਦਾ ਨਾਂ : ਭੁਪਿੰਦਰ ਸਿੰਘ ਰੈਨਾ
ਪੰਨੇ 106
ਮੁੱਲ : 295/- ਰੁਪਏ
ਸੰਪਰਕ : 9906027601
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ ਅਮਿ੍ਰਤਸਰ।
ਤੇਜਿੰਦਰ ਚੰਢੋਕ ਸਾਬਕਾ ਏ.ਐਸ.ਪੀ, ਨੈਸ਼ਨਲ ਐਵਾਰਡੀ ਬਰਨਾਲਾ।
ਸੰਪਰਕ 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



