ਵਿਦਿਆਰਥਣਾਂ ਦੇ ਫੱਤੂ ਢੀਂਗਾ ਕਾਲਜ ਵਿਖੇ ਕਵਿਤਾ ਤੇ ਡਾਂਸ ਮੁਕਾਬਲੇ ਕਰਵਾਏ ਗਏ

 ਕਪੂਰਥਲਾ (ਸਮਾਜ ਵੀਕਲੀ) (ਕੌੜਾ)-  ਭਾਰਤ ਸਰਕਾਰ ਦੁਆਰਾ ਆਜ਼ਾਦੀ ਦੇ 75 ਸਾਲਾਂ ਉਤਸਵ ਨੂੰ ਇਕ ਮਹਾਂਉਤਸਵ  ਵਜੋਂ ਮਨਾਏ ਜਾਣ ਦੀ ਝਲਕ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੂਢੀਂਗਾ ਵਿੱਚ   ਪੇਸ਼ ਕੀਤੀ ਗਈ।  ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਰਖਦੇ ਕਵਿਤਾ ਤੇ ਡਾਂਸ ਮੁਕਾਬਲੇ ਕਰਵਾਏ ਗਏ । ਇਹ ਮੁਕਾਬਲੇ ਦੇਸ਼ ਭਗਤੀ ਦੀ ਭਾਵਨਾ ਨਾਲ ਸਬੰਧਤ ਸਨ।

ਜਿਨ੍ਹਾਂ ਵਿੱਚ ਵਿਦਿਆਰਥਣਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ । ਬੱਚਿਆਂ ਨੇ ਆਪਣੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।   ਇਨ੍ਹਾਂ ਮੁਕਾਬਲਿਆਂ ਵਿੱਚ  ਕਾਲਜ ਦੀ ਵਿਦਿਆਰਥਣ  ਤਵਲੀਨ ਕੌਰ ਨੇ ਪਹਿਲਾ ਗੁਰਿੰਦਰਜੀਤ ਕੌਰ  ਅਤੇ ਖੁਸ਼ੀ ਤਿਆਗੀ ਨੇ ਦੂਸਰਾ ਰਮਨਦੀਪ ਕੌਰ ਅਤੇ ਸਿੱਪੀ ਕੁਮਾਰੀ ਨੇ ਤੀਸਰਾ ਸਥਾਨ ਹਾਸਿਲ ਕੀਤਾ ਡਾਂਸ ਮੁਕਾਬਲੇ ਵਿੱਚ ਸੋਨੀਆ ਨੇ  ਬਾਜ਼ੀ ਮਾਰੀ ਅਤੇ ਅਰਪਨਦੀਪ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ ।

ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਵਿਦਿਆਰਥਣਾਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਆਪਸੀ ਕਲਾ ਨੂੰ ਹੋਰ ਨਿਖਾਰਨ ਤੇ ਜ਼ੋਰ ਦੇਣ ਲਈ ਕਿਹਾ । ਉਨ੍ਹਾਂ ਵਿਦਿਆਰਥਣਾਂ ਨੂੰ ਲੋਕਤੰਤਰ ਦੀ ਮਹੱਤਤਾ ਦੱਸੀ ਅਤੇ ਅਜ਼ਾਦੀ ਦਾ ਠੀਕ  ਮਤਲਬ ਵੀ ਵਿਸਥਾਰਪੂਰਵਕ ਸਮਝਾਇਆ ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਦੀ ਪ੍ਰਤਿਭਾ ਵਿੱਚ ਹੋਰ ਨਿਖਾਰ ਆਉਂਦਾ ਹੈ  ਕਾਲਜ ਦੁਆਰਾ ਜੇਤੂ ਵਿਦਿਆਰਥਣਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ  ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੋਟੋਗ੍ਰਾਫ਼ਰ ਯੂਨੀਅਨ ਵੱਲੋਂ ਦੁਕਾਨਾਂ ਖੋਲਣ ਸੰਬੰਧੀ ਐਸ.ਡੀ.ਐਮ ਨੂੰ ਮੰਗ ਪੱਤਰ ਸੌਂਪਿਆ
Next articleਨੰਬਰਦਾਰ ਰਣਜੀਤ ਸਿੰਘ ਗਿੱਲ ਨਹੀਂ ਰਹੇ ਅੰਤਿਮ ਅਰਦਾਸ ਅੱਜ