ਸਮਾਜ ਵੀਕਲੀ
ਇਕ ਮੁੰਡਾ ਤੇ ਕੁੜੀ ਰਿਲੇਸ਼ਨ ਵਿਚ ਹੁੰਦੇ ਹਨ। ਬਹੁਤ ਵਧੀਆ ਸਮਝਦੇ ਸੀ ਉਹ ਇਕ ਦੂਜੇ ਨੂੰ। ਇਕ ਦੂਜੇ ਦੇ ਚੰਗੇ-ਮਾੜੇ ਦਾ ਖਿਆਲ ਰੱਖਣ ਦੀ ਉਹਨਾਂ ਨੂੰ ਆਦਤ ਸੀ। ਮੁੰਡਾ ਹਰ ਗੱਲ ਸੁਣਦਾ ਸਮਝਦਾ ਤੇ ਸਾਥ ਦਿੰਦਾ, ਕੁੜੀ ਉਸ ਤੋਂ ਵੀ ਅੱਗੇ ਹੋ ਕੇ ਰਿਸ਼ਤਾ ਨਿਭਾਉਂਦੀ। ਰੋਜ ਇਕ ਦੂਜੇ ਨਾਲ ਚੰਗਾ-ਮਾੜਾ ਸੱਭ ਸਾਂਝਾ ਕਰਨਾ। ਪਰ ਕਿਸੇ-ਕਿਸੇ ਦਾ ਹੀ ਪਿਆਰ ਰਸਤੇ ਵਿਚ ਆਉਣ ਵਾਲੀਆਂ ਔਕੜਾਂ ਤੋਂ ਪਾਰ ਹੋ ਕੇ ਸਿਰੇ ਚੜਦਾ ਹੈ। ਐਸਾ ਹੀ ਭੂਚਾਲ ਇਹਨਾ ਦੀ ਜਿੰਦਗੀ ਵਿਚ ਆਉਂਦਾ ਹੈ।
ਕੁੜੀ ਦੇ ਰਿਸ਼ਤੇ ਦੀ ਗੱਲ ਚੱਲਦੀ ਹੈ ਤੇ ਚਲਦੇ-ਚਲਦੇ ਮੁੰਡਾ ਪਸੰਦ ਆ ਜਾਂਦਾ ਅਤੇ ਰਿਸ਼ਤਾ ਪੱਕਾ ਹੋ ਜਾਂਦਾ। ਬੇਸ਼ਕ ਉਹ ਅੱਜ ਦੇ ਆਧੁਨਿਕ ਯੁੱਗ ਦੇ ਸਨ ਅਤੇ ਉਹਨਾ ਵਿਚ ਸਭ ਸਾਫ ਸੀ ਕਿ ਘਰਦਿਆਂ ਦੀ ਮਰਜ਼ੀ ਤੋ ਬਿਨਾ ਵਿਆਹ ਨਹੀਂ ਕਰਵਾਉਣ ਗੇ। ਅਚਾਨਕ ਹੋਏ ਰਿਸ਼ਤੇ ਨੇ ਕੁੜੀ ਨੂੰ ਸੋਚਣ ਦਾ ਮੌਕਾ ਨਾ ਦਿਤਾ ਤੇ ਉਹ ਇਸ ਸੋਚ ਵਿਚ ਡੁੱਬ ਗਈ ਕਿ ਮੁੰਡੇ ਨੂੰ ਇਹ ਸਭ ਕਿਵੇਂ ਦੱਸੇ। ਕਿਉਂਕਿ ਭਾਵੇ ਉਹਨਾ ਵਿਚਕਾਰ ਸਭ ਸਾਫ ਸੀ।
ਪਰ ਕੁੜੀ ਜਾਣਦੀ ਸੀ ਕਿ ਮੁੰਡਾ ਉਸਨੂੰ ਲੇ ਕੇ ਭਾਵੁਕ ਹੈ। ਪਰ ਉਸਨੇ ਹਿੰਮਤ ਕਰਕੇ ਮੁੰਡੇ ਨੂੰ ਮਿਲਣ ਲਈ ਕਿਹਾ ਤੇ ਮਿਲ ਕੇ ਸਭ ਦੱਸ ਦਿਤਾ। ਮੁੰਡੇ ਨੂੰ ਸੁਣ ਕੇ ਝਟਕਾ ਲੱਗਾ ਅਤੇ ਕੁੜੀ ਉਸਨੂੰ ਸਮਝਾਉਣ ਲੱਗ ਪਈ। ਸਾਡੇ ਵਿੱਚ ਪਹਿਲਾਂ ਇਸ ਬਾਰੇ ਗੱਲ ਹੋ ਚੁੱਕੀ ਹੈ। ਅੱਗੇ ਵੀ ਕਈ ਵਾਰ ਉਸਨੂੰ ਦੁਹਰਾਉਂਦੀ ਵੀ ਮੈਨੂੰ ਤੇਰਾ ਫਿਕਰ ਹੈ, ਤੁੰ ਦੁੱਖੀ ਨਾ ਹੋਈ। ਕੁੜੀ ਜਦ ਵੀ ਇਸ ਬਾਰੇ ਗੱਲ ਕਰਦੀ , ਮੁੰਡਾ ਹਰ ਵਾਰ ਕਹਿੰਦਾ ਮੈਨੂੰ ਤੇਰਾ ਲੈਕਚਰ ਯਾਦ ਆ, ਐਨਾ ਕਹਿ ਕੇ ਉਹ ਸਭ ਗੱਲਾਂ ਉਹਦੇ ਨਾਲ ਦੁਹਰਾਉਣ ਲੱਗ ਜਾਂਦਾ। ਪਰ ਅਚਾਨਕ ਬਦਲਿਆ ਮੌਸਮ ਕੁਦਰਤ ਤੇ ਵੀ ਪ੍ਰਭਾਵ ਪਾਉਂਦਾ, ਇਹ ਤਾਂ ਫਿਰ ਇਨਸਾਨ ਨੇ।
ਕੁਝ ਸਮਾਂ ਬੀਤਦਾ ਹੈ ਤੇ ਕੁੜੀ ਦਾ ਵਿਆਹ ਹੋ ਜਾਂਦਾ ਅਤੇ ਉਹ ਮੁੰਡੇ ਤੋ ਹਮੇਸ਼ਾ ਲਈ ਦੂਰ ਹੋ ਜਾਂਦੀ। ਹਰ ਵੇਲੇ ਗੱਲ ਕਰਨ ਦੀ ਆਦਤ ਹੋਣ ਕਾਰਨ ਤੋੜ ਲੱਗਦੀ ਤਾਂ ਮੁੰਡਾ ਆਪਣੇ-ਆਪ ਨੂੰ ਵਿਅਸਤ ਰੱਖਣ ਲੱਗਾ, ਤਾਂ ਜੋ ਉਸਦਾ ਧਿਆਨ ਉੱਧਰੋਂ ਹਟ ਸਕੇ। ਹੌਲੀ-ਹੌਲੀ ਸਭ ਠੀਕ ਹੋ ਜਾਂਦਾ ਪਰ ਫੇਰ ਇਕ ਦਿਨ ਮੁੰਡੇ ਨੂੰ ਦਿਲ ਦਾ ਦੌਰਾ ਪੈਂਦਾ! ਪਰਿਵਾਰ ਉਸਨੂੰ ਹਸਪਤਾਲ ਲੈ ਕੇ ਜਾਂਦਾ, ਪਰ ਡਾਕਟਰ ਉਸਨੂੰ ਕੁਝ ਸਮੇਂ ਦਾ ਮਹਿਮਾਨ ਦੱਸ ਕੇ ਪੱਲਾ ਝਾੜ ਲੈਂਦੇ। ਪਰਿਵਾਰ ਦੇ ਲੋਕ ਉਸ ਕੋਲ ਬੈਠ ਉਸਦੀ ਸਲਾਮਤੀ ਦੀ ਅਰਦਾਸ ਕਰਨ ਲੱਗ ਜਾਂਦੇ ਹਨ।
ਦੇਖਦੇ-ਦੇਖਦੇ ਸਭ ਉਸਦੇ ਕੋਲ ਇਕੱਠੇ ਹੋ ਜਾਂਦੇ ਹਨ, ਪਰ ਮੁੰਡੇ ਨੁੰ ਦੇਖ ਇੰਝ ਲਗਦਾ ਸੀ, ਜਿਵੇ ਉਸਦੀਆਂ ਅੱਖਾ ਕਿਸੇ ਹੋਰ ਦੀ ਉਡੀਕ ਕਰ ਰਹੀਆਂ ਹੋਣ। ਐਨੇ ਘਰ-ਪਰਿਵਾਰ ਦੇ ਬੰਦੇ ਕੋਲ ਹੋਣ ਦੇ ਬਾਅਦ ਵੀ ਉਹ ਕਿਸੇ ਦੀ ਕਮੀ ਮਹਸੂਸ ਕਰ ਰਿਹਾ ਸੀ, ਉਹ ਸੀ ਉਸ ਕੁੜੀ ਦੀ! ਉਸਦਾ ਦੋਸਤ ਉਸ ਕੋਲ ਆਇਆ ਤੇ ਪੁੱਛਦਾ ਤੂੱ ਕਿੳਂ ਬੇ-ਚੈਨ ਹੋ ਰਿਹਾ,ਉਹ ਬੋਲਣ ਦੀ ਕੋਸ਼ਿਸ਼ ਕਰਦਾ ਪਰ ਸ਼ਰੀਰ ਉਸ ਕਾਬਲ ਨਹੀ ਸੀ ਕਿ ਉਹ ਕੁਝ ਦੱਸ ਸਕੇ। ਉਹ ਕਈ ਦਿਨ ਬੋਲਣ ਦੀ ਹਿੰਮਤ ਕਰਦਾ ਰਿਹਾ, ਉਹਦੀ ਜਾਨ ਨਿਕਲਣੀ ਔਖੀ ਹੋ ਰਹੀ ਸੀ।
ਡਾਕਟਰ ਵੀ ਹੈਰਾਨ ਸਨ ਵੀ ਕਿਹੜੀ ਤਾਕਤ ਇਸਨੂੰ ਜਿੰਦਾ ਰੱਖ ਰਹੀ ਹੈ। ਕਈ ਦਿਨ ਤੜਫਣ ਤੋਂ ਬਾਅਦ ਮੁੰਡਾ ਸ਼ਰੀਰ ਛੱਡ ਦਿੰਦਾ ਹੈ। ਸਭ ਸ਼ੋਕ ਮਨਾ ਰਹੇ ਹਨ ਤੇ ਕਈ ਇਹ ਕਿਹ ਰਹੇ ਸਨ ਕਿ ਚਲੋ ਛੁਟਕਾਰਾ ਹੋਇਆ ਜਾਨ ਕੁੜੱਕੀ ਵਿਚ ਫਸੀ ਸੀ। ਸੰਸਕਾਰ ਹੁੰਦਾ ਫੇਰ ਥੋੜੇ ਦਿਨ ਬਾਅਦ ਭੋਗ ਪੈ ਜਾਂਦਾ। ਪਰ ਇਕ ਰਾਜ ਜੋ ਮੁੰਡਾ ਨਾਲ ਲੈ ਜਾਂਦਾ ਉਹ ਸੀ ਉਹਦੀਆ ਤਰਸਦੀਆਂ ਅੱਖਾਂ। ਸਭ ਨੂੰ ਦੇਖ ਚੁੱਕਾ ਸੀ ਉਹ ਮਾਂ,ਪਿੳ,ਭਰਾ,ਭੈਣ, ਰਿਸ਼ਤੇਦਾਰ ਪਰ ਜਿਸਨੂੰ ਨਹੀ ਦੇਖ ਪਾਇਆ! ਉਹ ਕੁੜੀ ਜੋ ਹਲੇ ਵੀ ਕਿਤੇ ਨਾ ਕਿਤੇ ਉਸ ਲਈ ਜ਼ਰੂਰੀ ਸੀ। ਉਹ ਸਿਰਫ ਉਸਨੂੰ ਆਖਰੀ ਵਾਰ ਦੇਖਣਾ ਚਾਹੁੰਦਾ ਸੀ। ਪਰ ਉਡੀਕ-ਉਡੀਕ ਆਖਰ ਜਹਾਨ ਤੋ ਵਿਦਾ ਲੈ ਗਿਆ।
-ਗੁਰੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly