ਵਿਕਾਸ ਦੇ ਦਾਅਵੇ ਹੋਏ ਖੋਖਲੇ ਚੱਠਾ-ਖਡਿਆਲ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਉਂਣ ਲਈ ਮਜਬੂਰ

ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਸਮਾਜ ਵੀਕਲੀ : ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੰਮ ਕਰ ਰਹੀ ਕਾਂਗਰਸ ਸਰਕਾਰ ਦੇ ਵਿਕਾਸ ਕਾਰਜ ਕਰਨ ਦੇ ਦਾਅਵੇ ਉਸ ਸਮੇਂ ਝੂਠੇ ਪੈ ਜਾਂਦੇ ਹਨ ਜਦੋਂ ਅਸੀਂ ਆਪਣੇ ਆਲੇ ਦੁਆਲੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਬਤੀਤ ਕਰਦੇ ਦੇਖਦੇ ਹਾਂ। ਅਜਿਹਾ ਹੀ ਮੰਜਰ ਦੇਖਣ ਨੂੰ ਮਿਲਦਾ ਹੈ ਪਿੰਡ ਚੱਠਾ ਨਨਹੇੜਾ ਤੋਂ ਖਡਿਆਲ ਸੜਕ ਤੇ ਸਫਰ ਕਰਨ ਵਾਲੇ ਲੋਕਾਂ ਦਾ। ਜਿਥੇ ਇਸ ਸਿੰਗਲ ਸੜਕ ਤੇ ਰਹਿਣ ਵਾਲੇ ਲੋਕ ਨਰਕ ਭਰੀ ਜਿੰਦਗੀ ਜੀਣ ਲਈ ਮਜਬੂਰ ਹਨ। ਉੱਥੇ ਹੀ ਦਰਜਨਾ ਪਿੰਡਾਂ ਨੂੰ ਮਹਿਲਾ ਚੌਂਕ ਨਾਲ ਜੋੜਦੀ ਇਹ ਸੜਕ ਤੇ ਸਫਰ ਕਰਨਾ ਵੀ ਖਤਰਿਆ ਤੋਂ ਖਾਲੀ ਨਹੀਂ ਹੈ। ਪਿਛਲੀ ਸਰਕਾਰ ਸਮੇਂ ਇਸ ਸੜਕ ਦੀ ਮੁਰੰਮਤ ਹੋਈ ਸੀ। ਪਰ ਹੁਣ ਦੁਬਾਰਾ ਇਸ ਦੀ ਮੁਰੰਮਤ ਹੋਣੀ ਮੰਗਦੀ ਹੈ।

ਇਸ ਸਬੰਧੀ ਪਿੰਡ ਖਡਿਆਲ ਦੇ ਸਰਪੰਚ ਰਿਟਾਇਰਡ ਕੈਪਟਨ ਲਾਭ ਸਿੰਘ ਨੇ ਦੱਸਿਆ ਕਿ ਪਿੰਡ ਖਡਿਆਲ, ਕੋਠੇ ਅਮ੍ਰਿਤਸਰੀਏ, ਸੰਗਤੀਵਾਲਾ, ਚੱਠਾ ਨਨਹੇੜਾ ਆਦਿ ਨੇ ਲਿਖਤੀ ਰੂਪ ਵਿਚ ਇਸ ਸੜਕ ਬਾਰੇ ਦੱਸਿਆ ਹੋਇਆ ਹੈ। ਉਹਨਾਂ ਦੱਸਿਆ ਕਿ ਸਬੰਧਤ ਵਿਭਾਗ ਨੇ ਉਹਨਾਂ ਨੂੰ ਭਰੋਸਾ ਦੁਆਇਆ ਹੈ ਕਿ ਸੜਕ ਦੀ ਮੁਰੰਮਤ ਜਲਦੀ ਹੋਵੇਗੀ।

ਹਲਕਾ ਦਿੜਬਾ ਵਿੱਚ ਕਾਂਗਰਸ ਸਰਕਾਰ ਦਾ ਕੋਈ ਠੋਸ ਅਗਵਾਈਕਾਰ ਨਾ ਹੋਣ ਕਾਰਨ ਵੀ ਹਲਕੇ ਦਾ ਵਿਕਾਸ ਲਟਕਿਆ ਪਿਆ ਹੈ। ਇਹੀ ਕਾਰਨ ਹੈ ਕਿ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿੱਚ ਪੰਜਾਬ ਦੀ ਸੱਤਾ ਤੇ ਕਾਬਜ ਧਿਰ ਲਈ ਮੁਸ਼ਕਿਲ ਪੇਸ਼ ਆਵੇਗੀ। ਸੜਕਾਂ ਨਾਲ ਸਬੰਧਤ ਵਿਭਾਗ ਜਿਲੇ ਦੇ ਮੰਤਰੀ ਕੋਲ ਹੋਣ ਦੇ ਬਾਵਜੂਦ ਵੀ ਹਲਕੇ ਦੀਆਂ ਸੜਕਾ ਦੀ ਹਾਲਤ ਇੰਨੀ ਤਰਸਯੋਗ ਹੋਣਾ ਚਿੰਤਾ ਦਾ ਵਿਸ਼ਾ ਹੈ।
ਸਰਕਾਰ ਨੂੰ ਜਲਦੀ ਤੋਂ ਜਲਦੀ ਹਲਕਾ ਦਿੜਬਾ ਅੰਦਰ ਦਰਜਨਾਂ ਪਿੰਡਾਂ ਨੂੰ ਜੋੜਦੀ ਸੜਕ ਦੀ ਹਾਲਤ ਸੁਧਾਰੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਲੇ ਕਾਨੂੰਨ ਰੱਦ ਕਰਵਾਉਣ ਤੇ ਇਜਰਾਇਲੀ ਹਮਲਿਆ ਵਿਰੁੱਧ ਕੀਤੀ ਮੀਟਿੰਗ ਭਾਰਤੀ ਕਮਿਊਨਿਸਟ ਪਾਰਟੀ ਪੰਜਾਬ
Next articleਇਤਿਹਾਸਕ ਸ਼ਹਿਰ ਨੂਰਮਹਿਲ ‘ਚ ਸ਼੍ਰੀਮਤੀ ਜੌਹਲ ਨੇ ਮਹਿਲਾ ਪ੍ਰਧਾਨ ਬਣਕੇ ਇਤਿਹਾਸ ਰਚਿਆ – ਅਸ਼ੋਕ ਸੰਧੂ ਨੰਬਰਦਾਰ