ਵਿਕਾਊ ਸਨਮਾਨ ਪੱਤਰ

(ਸਮਾਜ ਵੀਕਲੀ)

ਪੰਜਾਬੀ ਸਾਹਿਤ ਸਭਾ ਰਜਿ: ਦਾ ਸਾਲਾਨਾ ਸਮਾਰੋਹ ਵਿਚ ਇਕ ਉਘੇ ਲੇਖਕ ਗਰੀਬਦਾਸ ‘ਨਿਰਦੋਸ਼’ ਨੂੰ ਉਹਨਾਂ ਦੀ ਪੰਜਾਬੀ ਸਾਹਿਤ ਨੂੰ ਦਿੱਤੀ ਵਡਮੁੱਲੀ ਦੇਣ ਲਈ ਜਿੰਨਾਂ ਨੇ ਕਹਾਣੀ ਸੰਗ੍ਰਹਿ ਤੇ ਕਵਿਤਾ ਸੰਗ੍ਰਹਿ ਦੀਆਂ 15 ਪੁਸਤਕਾਂ ਪੰਜਾਬੀ ਬੋਲੀ ਦੀ ਝੋਲੀ ਪਾਈਆਂ, ਇਕ ਸ਼ਾਲ, ਸਨਮਾਨ ਪੱਤਰ ਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਰੋਹ ਖਤਮ ਉਪਰਾਂਤ ਇਕ ਪੱਤਰਕਾਰ ਨੇ ਗਲਬਾਤ ਦੌਰਾਨ ਉਹਨਾਂ ਨੂੰ ਪੁੱਛਿਆ, “ਅੱਜ ਤੁਹਾਨੂੰ ਸਨਮਾਨਿਤ ਕੀਤਾ ਗਿਆ, ਕਿਵੇਂ ਮਹਿਸੂਸ ਕਰ ਰਹੇ ਹੋ”। ਗਰੀਬਦਾਸ ਨੇ ਕਿਹਾ,”ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਵੱਖ ਵੱਖ ਸੰਸਥਾਵਾਂ ਮੇਰੀ ਕਲਮ ਨੂੰ ਸਨਮਾਨਿਤ ਕਰ ਰਹੀਆਂ ਹਨ”। “ਕੀ ਤੁਹਾਨੂੰ ਕਦੇ ਸਰਕਾਰੀ ਤੌਰ ਤੇ ਵੀ ਕੋਈ ਸਨਮਾਨ ਪੱਤਰ ਕਦੇ ਮਿਲਿਆ”?

“ਮੈਨੂੰ ਕਿਸੇ ਵੀ ਸਰਕਾਰੀ ਅਦਾਰੇ ਵੱਲੋਂ ਕਿਸੇ ਕਿਸਮ ਦਾ ਵੀ ਕੋਈ ਸਨਮਾਨ ਪੱਤਰ ਨਹੀਂ ਦਿੱਤਾ ਗਿਆ,ਮੈਨੂੰ ਤਾਂ ਇੰਜ ਲੱਗਦਾ ਹੈ ਕਿ ਹਰੇਕ ਸਰਕਾਰੀ ਖੇਤਰ ਵਿੱਚ ਦਿੱਤੇ ਜਾਣ ਵਾਲੇ ਸਨਮਾਨ ਪੱਤਰ ਜਿਵੇਂ ਵਿਕਾਊ ਹੋਣ, ਜਿੱਡੀ ਵੱਡੀ ਸਿਫਾਰਿਸ਼, ਜਿੱਡਾ ਵੱਡਾ ਮੂੰਹ ਉੱਡੀ ਵੱਡੀ ਚਪੇੜ ਸਨਮਾਨ ਪੱਤਰ ਦੇ ਰੂਪ ਵਿੱਚ ਉਸਦੇ ਮੂੰਹ ਤੇ ਮਾਰ ਦਿੱਤੀ ਜਾਂਦੀ ਹੈ ਗਰੀਬਦਾਸ ਨੂੰ ਅਜਿਹੇ ਸਨਮਾਨ ਪੱਤਰ ਦੀ ਲੋੜ ਨਹੀਂ ਜੋ ਵਿਕਾਊ ਹੋਣ——–ਗਰੀਬਦਾਸ ਦੀ ਕਲਮ ਹੀ ‘ਨਿਰਦੋਸ਼’ ਦਾ ਸਨਮਾਨ ਪੱਤਰ ਹੈ——!

ਸੂਰੀਆ ਕਾਂਤ ਵਰਮਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੰਦਬੁੱਧੀ
Next articleਭਾਰੀ ਬਸਤੇ ਨਿੱਕੇ ਬਾਲ