(ਸਮਾਜ ਵੀਕਲੀ)
ਜਦੋਂ ਮਾਨ ਸਨਮਾਨ ਲਈ ਵਿਕਦੀਆਂ ਕਲਮਾਂ,
ਫਿਰ ਸੱਚ ਕਦੋਂ ਨੇ ਲਿਖਦੀਆਂ ਕਲਮਾਂ,
ਜੋ ਸਰਕਾਰ ਤੋਂ ਸਿਆਹੀ ਲੈਣ ਉਧਾਰੀ,
ਓਹੀ ਇਨਾਮ ਨੇ ਜਿੱਤਦੀਆਂ ਕਲਮਾਂ,
ਨਵਿਆਂ ਤੇ ਮਾੜਾ ਪ੍ਰਭਾਵ ਪਾਉਦੀਆਂ,
ਉਹਨਾ ਤੋਂ ਹੀ ਸਿੱਖਦੀਆਂ ਕਲਮਾਂ
ਸਦਾ ਓਹੀ ਸਰਕਾਰਾਂ ਦਾ ਪਾਣੀ ਭਰਦੀਆਂ,
ਜੋ ਇਨਾਮ ਦਾ ਟੀਚਾ ਮਿੱਥਦੀਆਂ ਕਲਮਾ,
ਕਿਉਂ ਕਾਗਜਾਂ ਦੇ ਮੂੰਹ ਨੇ ਕਾਲੇ ਕੀਤੇ,
ਸਿਸਟਮ ਮੂਹਰੇ ਤਾਂ ਲਿਟਦੀਆਂ ਕਲਮਾਂ,
ਨਾਲ ਹਕੂਮਤਾਂ ਕੋਈ ਕੋਈ ਮੱਥਾ ਲਾਉਦਾ,
ਮੈਂ ਪੜ੍ਹ ਲਈਆਂ ਹਰ ਇੱਕ ਦੀਆਂ ਕਲਮਾਂ,
ਜਿਸ ਦੇ ਅੰਦਰ ਸੱਚ ਦੀ ਧੂਣੀ ਧੁਖਦੀ,
ਮਾਨਾ ਉਹ ਕਿਥੋਂ ਨੇ ਟਿਕਦੀਆਂ ਕਲਮਾਂ।
ਜਸਵੀਰ ਮਾਨ
8437775940
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly