ਵਿਆਹ ਸਮਾਗਮ ‘ਚੋਂ ਪਰਤਦੇ ਸਮੇਂ ਪਰਿਵਾਰ ਨਾਲ ਵਾਪਰਿਆ ਹਾਦਸਾ, ਦੋ ਬੱਚਿਆਂ ਦੀ ਮੌਤ, ਦੋ ਜਣੇ ਗੰਭੀਰ ਜ਼ਖ਼ਮੀ

ਮਹਿਲ ਕਲਾਂ : ਪਿੰਡ ਬੀਹਲਾ ਤੇ ਗਹਿਲ ਵਿਚਕਾਰ ਇੱਟਾਂ ਦੀ ਭਰੀ ਟਰੈਕਟਰ ਟਰਾਲੀ ਹੇਠਾਂ ਆਉਣ ਨਾਲ ਸਕੂਟਰ ਸਵਾਰ ਦੋ ਬੱਚਿਆਂ ਦੀ ਮੌਤ ਹੋ ਗਈ, ਜਦੋਂਕਿ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ, ਜਸਪਾਲ ਸਿੰਘ ਵਾਸੀ ਗੋਇੰਦਵਾਲ (ਲੁਧਿਆਣਾ) ਟੱਲੇਵਾਲ ਦੇ ਰਾਜ ਪੈਲੇਸ ਵਿਖੇ ਆਪਣੇ ਪਰਿਵਾਰ ਨਾਲ ਵਿਆਹ ਸਮਾਗਮ ‘ਚ ਆਇਆ ਹੋਇਆ ਸੀ।

ਸੋਮਵਾਰ ਜਦੋਂ ਦੇਰ ਸ਼ਾਮ ਉਹ ਵਿਆਹ ਤੋਂ ਵਾਪਸ ਆਪਣੀ ਪਤਨੀ, ਬੇਟੇ ਅਤੇ ਭਾਣਜੀ ਨਾਲ ਸਕੂਟਰ ‘ਤੇ ਸਵਾਰ ਹੋ ਕੇ ਪਿੰਡ ਗਹਿਲ ਵੱਲ ਨੂੰ ਜਾ ਰਿਹਾ ਸੀ, ਇਸੇ ਦੌਰਾਨ ਅੱਗੇ ਜਾ ਰਹੀ ਟਰੈਕਟਰ ਟਰਾਲੀ ਨੂੰ ਕਰਾਸ ਕਰਨ ਦੌਰਾਨ ਸਕੂਟਰ ਸਲਿੱਪ ਕਰ ਗਿਆ ਜਿਸ ਕਾਰਨ ਸਕੂਟਰ ‘ਤੇ ਸਵਾਰ ਹਰਸ਼ਦੀਪ ਸਿੰਘ (9) ਅਤੇ ਲੜਕੀ ਕੋਮਲਪ੍ਰੀਤ ਕੌਰ (12) ਟਰਾਲੀ ਦੇ ਟਾਇਰ ਥੱਲੇ ਆ ਗਏ ਜਿਸ ਕਰਕੇ ਉਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਤੋਂ ਇਲਾਵਾ ਸਕੂਟਰ ਸਵਾਰ ਜਸਪਾਲ ਸਿੰਘ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਦੇ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਘਟਨਾ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਮਿ੍ਤਕ ਬੱਚਿਆਂ ਵਿੱਚ ਹਰਸ਼ਦੀਪ ਸਿੰਘ ਪੁੱਤਰ ਜਸਪਾਲ ਸਿੰਘ ਅਤੇ ਉਸ ਦੀ ਭੂਆ ਦੀ ਲੜਕੀ ਕੋਮਲਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਰਾਮਗੜ੍ਹ ਸਿਵੀਆਂ ਸ਼ਾਮਲ ਹਨ। ਥਾਣਾ ਟੱਲੇਵਾਲ ਦੀ ਐੱਸਐੱਚਓ ਅਮਨਦੀਪ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Previous articleCentre can’t judge Delhi water quality with 11 samples: Kejriwal
Next articleਟ੍ਰੈਵਲ ਏਜੰਟ ਨੇ ਵਿਦੇਸ਼ ਭੇਜੀਆਂ ਪੰਜਾਬ ਦੀਆਂ ਦੋ ਔਰਤਾਂ ਨੂੰ ਵੇਚਿਆ, ਪਰਿਵਾਰਾਂ ਨੇ ਕੀਤਾ ਦਿਲ ਕੰਬਾਊ ਖ਼ੁਲਾਸਾ