ਬਲੀਆ (ਸਮਾਜ ਵੀਕਲੀ) : ਜ਼ਿਲ੍ਹਾ ਬਲੀਆ ਦੇ ਇੱਕ ਪਿੰਡ ਵਿੱਚ ਇੱਕ ਨੌਜਵਾਨ ਨੇ ਊਸ ਦੀਆਂ ਅਸ਼ਲੀਲ ਹਰਕਤਾਂ ਖ਼ਿਲਾਫ਼ ਡਟਣ ਵਾਲੀ 15 ਵਰ੍ਹਿਆਂ ਦੀ ਦਲਿਤ ਲੜਕੀ ਨੂੰ ਅੱਗ ਲਾ ਦਿੱਤੀ। ਪੁਲੀਸ ਅਨੁਸਾਰ 21 ਵਰ੍ਹਿਆਂ ਦੇ ਕ੍ਰਿਸ਼ਨ ਗੁਪਤਾ ਨੇ ਲੜਕੀ ਨੂੰ ਅੱਗ ਲਗਾ ਦਿੱਤੀ, ਜਿਸ ਮਗਰੋਂ ਪੀੜਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਲੜਕੀ ਦੀ ਹਾਲਤ ਗੰਭੀਰ ਹੋਣ ਕਾਰਨ ਊਸ ਨੂੰ ਵਾਰਾਣਸੀ ਦੇ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀਆਂ ਕਈ ਧਾਰਾਵਾਂ ਅਤੇ ਪੋਕਸੋ ਤਹਿਤ ਕੇਸ ਦਰਜ ਕਰਕੇ ਊਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਮੁਲਜ਼ਮ ਊਸ ਦੀ ਧੀ ਨੂੰ ਘਰੋਂ ਅਗਵਾ ਕਰਕੇ ਲੈ ਗਿਆ ਸੀ।