(ਸਮਾਜ ਵੀਕਲੀ)
ਬੜੇ ਜੁਲਮ ਕਰੇ ਤੂੰ ਦਿੱਲੀਏ
ਲੱਗੀ ਕਰਨ ਫਿਰ ਅੱਜ ਘਾਣ
ਤੇਰੀ ਪੇਸ਼ ਕਦੇ ਨਾਂ ਚੱਲਣੀ
ਸਿੰਘ ਖੜ ਗਏ ਸ਼ੀਨੇ ਤਾਣ
ਜਬਰ ਜੁਲਮ ਅੱਗੇ ਨਹੀ ਝੁੱਕਣਾ
ਸਾਡੇ ਗੂਰੁਆ ਦਾ ਇਹ ਫਰਵਾਣ
ਅਸੀਂ ਮੋਢੀ ਹਾਂ ਹਰ ਜੰਗ ਦੇ
ਪੰਜਾਬੀ ਸੂਰਮੇਁ ਬੜੇ ਮਹਾਨ
ਜੇ ਨਾ ਭਗਤ ਸਿੰਘ ਕਦਮ ਚੁਕਦਾ
ਦੇਸ਼ ਅੱਜ ਵੀ ਰਹਿੰਦਾ ਗੁਲਾਮ
ਪੰਜ ਵਾਰੀ ਵੰਡਿਆਂ ਤੁਸੀਂ ਪੰਜਾਬ ਨੂੰ
ਕਦੇ ਮਿੱਟਣੀ ਨਹੀਂ ਸਾਡੀ ਛਾਣ
ਅਸੀਂ ਢਿੱਡ ਭਰਦੇ ਸਾਰੇ ਜਗ ਦਾ
ਅਸੀਂ ਮਿਹਨਤ ਕਸ ਹਾਂ ਕਿਸਾਨ
ਦਿਨ ਰਾਤ ਸਿਰ ਸੱਪਾਂ ਦੇ ਮਿੱਧਦੇ
ਪਾ ਜੋਖੇ ਦੇ ਵਿੱਚ ਆਪਣੀ ਜਾਨ
ਇਹ ਘੜੇ ਜੋ ਕਾਨੂੰਨ ਤੂ ਦਿੱਲੀਏ
ਸਾਨੂੰ ਬਿਲਕੁਲ ਨਹੀ ਪਰਵਾਣ
ਅਸੀਂ ਲਾਜ਼ ਰੱਖੀ ਹਰ ਧਰਮ ਦੀ
ਗੂਰੁ ਤੇਗ ਬਹਾਦੁਰ ਹਿੰਦ ਦੀ ਸਾਨੵ
ਵੀਰ ਜਵਾਨ ਵੀ ਪੁੱਤ ਕਿਸਾਨ ਦੇ
ਰਾਖੀ ਦੇਸ਼ ਦੀ ਕਰਦੇ ਲਾ ਜਾਨ
ਸੰਧੂ ਕਲਾਂ ਕਹੇ ਰੋਵੇਗੀ ਦਿੱਲੀਏ
ਪਿੱਛੇ ਮੁੜੇ ਨਾ ਕਮਾਨੋਂ ਗਿਆ ਬਾਣ
ਜੋਗਿੰਦਰ ਸਿੰਘ ਸੰਧੂ ਕਲਾਂ (ਬਰਨਾਲਾ)
9878302324