ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ ਦਾ ਸਵੀਡਿਸ਼ ਰਾਈਟਸ ਪੁਰਸਕਾਰ ਨਾਲ ਸਨਮਾਨ

ਸਵੀਡਨ ਦੀ ਨੌਜਵਾਨ ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ ਨੂੰ ਰਾਈਟ ਲਾਈਵਲੀਹੁੱਡ ਐਵਾਰਡ ਨਾਲ ਨਿਵਾਜਿਆ ਗਿਆ ਹੈ। ਇਸ ਪੁਰਸਕਾਰ ਨੂੰ ‘ਨੋਬੇਲ ਪੁਰਸਕਾਰ ਦਾ ਬਦਲ’ ਵੀ ਕਿਹਾ ਜਾਂਦਾ ਹੈ। ਦਿ ਰਾਈਟ ਲਾਈਵਲੀਹੁੱਡ ਫਾਊਂਡੇਸ਼ਨ ਨੇ ਇਕ ਬਿਆਨ ਵਿੱਚ ਕਿਹਾ ਕਿ ਥੁਨਬਰਗ ਨੂੰ ‘ਮੌਸਮੀ ਤਬਦੀਲੀਆਂ ਨਾਲ ਨਜਿੱਠਣ ਲਈ ਫੌਰੀ ਕਾਰਵਾਈ ਦੀ ਸਿਆਸੀ ਮੰਗ ਨੂੰ ਤੇਜ਼ ਕਰਨ ਤੇ ਲੋਕਾਂ ਨੂੰ ਇਸ ਪਾਸੇ ਪ੍ਰੇਰਿਤ ਕਰਨ ਲਈ ਇਹ ਐਵਾਰਡ ਦਿੱਤਾ ਗਿਆ ਹੈ। ਵਾਤਾਵਰਨ ਤਬਦੀਲੀ ਕਰਕੇ ਵਧਦੇ ਸੰਕਟ ਨੂੰ ਬਰਦਾਸ਼ਤ ਨਾ ਕਰਨ ਦੇ ਉਸ ਦੇ ਸੰਕਲਪ ਨੇ ਲੱਖਾਂ ਲੋਕਾਂ ਨੂੰ ਆਵਾਜ਼ ਚੁੱਕਣ ਤੇ ਇਸ ਸੰਕਟ ਨਾਲ ਨਜਿੱਠਣ ਲਈ ਫੌਰੀ ਪੇਸ਼ਕਦਮੀ ਕਰਨ ਲਈ ਪ੍ਰੇਰਿਆ।’ 16 ਵਰ੍ਹਿਆਂ ਦੀ ਗ੍ਰੇਟਾ ਨੇ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਦੇ ਸਿਖਰ ਸੰਮੇਲਨ ਦੌਰਾਨ ਜਲਵਾਯੂ ਤਬਦੀਲੀਆਂ ਬਾਰੇ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਸੀ।

Previous articleਧਨੇਰ ਕੇਸ: ਪੱੱਕੇ ਮੋਰਚੇ ਲਈ ਅੱਜ ਫ਼ੈਸਲੇ ਦੀ ਘੜੀ
Next articleਚੰਡੀਗੜ੍ਹ ਪ੍ਰਸ਼ਾਸਨ ਸਸਤੇ ਪਿਆਜ਼ ਵੇਚੇਗਾ: ਬਦਨੌਰ