ਖੰਨਾ (ਸਮਾਜ ਵੀਕਲੀ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਮਾਹੌਣ ਬਲਾਕ ਖੰਨਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸਨਦੀਪ ਸਿੰਘ ਅਤੇ ਕੁਲਵੰਤ ਸਿੰਘ ਖੇਤੀਬਾੜੀ ਵਿਕਾਸ ਅਫਸਰਾਂ ਨੇ ਕਿਸਾਨ ਵੀਰਾਂ ਨੂੰ ਸੰਬੋਧਿਤ ਕੀਤਾ। ਓਹਨਾ ਕਿਹਾ ਕਿ ਝੋਨਾ ਉੱਤਰੀ ਭਾਰਤ ਦੀ ਸਾਉਣੀ ਦੀ ਮੁੱਖ ਫ਼ਸਲ ਹੈ। ਇਸ ਫ਼ਸਲ ਤੋਂ ਵੱਡੀ ਮਾਤਰਾ ਵਿੱਚ ਨਾੜ ਪੈਦਾ ਹੁੰਦਾ ਹੈ। ਇਸ ਨਾੜ ਨੂੰ ਸਾੜਨ ਨਾਲ ਉਤਰੀ ਭਾਰਤ ਦੇ ਕਈ ਰਾਜਾ ਵਿੱਚ ਵਾਤਾਵਰਣ ਧੂੰਏ ਨਾਲ ਭਰ ਜਾਂਦਾ ਹੈ। ਅਕਤੂਬਰ ਨਵੰਬਰ ਦੇ ਮਹੀਨਿਆ ਵਿੱਚ ਮੌਸਮ ਠੰਡਾ ਹੋਣ ਨਾਲ ਇਹ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਤਿਓਹਾਰਾਂ ਦਾ ਧੂੰਆਂ ਵੀ ਇਸੇ ਸਮੇ ਦੋਰਾਨ ਵਾਤਾਵਰਣ ਨੂੰ ਗੰਧਲਾ ਕਰਨ ਵਿੱਚ ਯੋਗਦਾਨ ਪਾਉਦਾ ਹੈ।ਇਕ ਟਨ ਝੋਨੇ ਦੇ ਨਾੜ ਨੂੰ ਸਾੜਨ ਨਾਲ 2 ਕਿਲੋ ਸਲਫਰ ਆਕਸਾਇਡ, 60 ਕਿਲੋ ਕਾਰਬਨ ਮਨੋਆਕਸਾਇਡ,1460 ਕਿਲੋ ਕਾਰਬਨ ਡਾਈਆਕਸਾਇਡ ਅਤੇ 199 ਕਿਲੋ ਸਵਾਹ ਪੈਦਾ ਹੁੰਦੀ ਹੈ। ਇਹਨਾਂ ਹਾਨੀਕਾਰਕ ਗੈਸਾਂ ਦਾ ਪਸ਼ੂਆਂ,ਪੰਛੀਆਂ ਅਤੇ ਮਨੁੱਖ ਦੀ ਸਿਹਤ ਤੇ ਬਹੁਤ ਮਾੜਾ ਅਸਰ ਪੈਦਾ ਹੈ।ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆ ਦੇ ਦਿਮਾਗ ਦੇ ਵਿਕਾਸ ਤੇ ਇਸ ਪ੍ਰਦੂਸ਼ਣ ਦਾ ਸਭ ਤੋਂ ਮਾੜਾ ਪ੍ਰਭਾਵ ਪੈਦਾ ਹੈ। ਸਾਹ ਦੇ ਮਰੀਜਾਂ ਅਤੇ ਕਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਲਈ ਇਸ ਤਰ੍ਹਾਂ ਦਾ ਵਾਤਾਵਰਨ ਜਾਨਲੇਵਾ ਹੋ ਸਕਦਾ ਹੈ। ਇਸ ਲਈ ਸਾਡੀ ਨੈਤਿਕ ਅਤੇ ਸਮਾਜਿਕ ਜ਼ਿਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਈਏ।ਇਸ ਤੋਂ ਇਲਾਵਾ ਕਾਰਬਨ ਮਨੋਆਕਸਾਇਡ ਅਤੇ ਕਾਰਬਨ ਡਾਈਆਕਸਾਇਡ ਵਾਤਾਵਰਣ ਦਾ ਤਾਪਮਾਨ ਵਧਾਉਣ ਵਿੱਚ ਸਹਾਈ ਹੁੰਦੀਆਂ ਹਨ। ਗਲੋਬਲ ਤਪਸ਼ ਵੱਧਣ ਨਾਲ ਹਾੜ੍ਹੀ ਦੀਆਂ ਫ਼ਸਲਾਂ ਦੇ ਝਾੜ ਘੱਟ ਸਕਦੇ ਹਨ।
ਖੇਤ ਵਿੱਚ ਅੱਗ ਲਗਾਉਣ ਨਾਲ ਕਿਸਾਨ ਨੂੰ ਸਿੱਧੇ ਤੌਰ ਤੇ ਘਾਟਾ ਹੈ ਕਿਉਂ ਕਿ ਇਕ ਹੈਕਟੇਅਰ ਵਿੱਚ ਝੋਨੇ ਦੇ ਨਾੜ ਨੂੰ ਅੱਗ ਲਗਾਉਣ ਨਾਲ 339 ਕਿਲੋ ਨਾਈਟ੍ਰੋਜਨ, 6 ਕਿਲੋ ਫਾਸਫੋਰਸ, 140 ਕਿਲੋ ਪੋਟਾਸ਼ੀਅਮ ਅਤੇ 11 ਕਿਲੋ ਸਲਫਰ ਸੜ ਜਾਂਦਾ ਹੈ। ਇਸ ਲਈ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਝੋਨੇ ਦੇ ਨਾੜ ਨੂੰ ਅੱਗ ਲਗਾਉਣ। ਕਣਕ ਦੀ ਬਿਜਾਈ ਬਿਨ੍ਹਾਂ ਨਾੜ ਨੂੰ ਅੱਗ ਲਾਏ ਹੈਪੀ ਸੀਡਰ ਜਾ ਸੁਪਰ ਸੀਡਰ ਨਾਲ ਕਰਨ। ਸਭਾਵਾਂ ਅਤੇ ਕਿਸਾਨਾਂ ਵਲੋਂ ਇਹ ਮਿਸ਼ਨਰੀ ਉਤਪਾਦ ਦੇ ਤੌਰ ਤੇ ਮਹਾਇਆ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਭਾਵਾਂ ਅਤੇ ਕਿਸਾਨ ਗਰੁੱਪਾਂ ਨੂੰ ਮਿਸ਼ਨਰੀ ਸਬਸਿਡੀ ਤੇ ਦਿੱਤੀ ਗਈ ਹੈ ਜਿਸ ਦਾ ਲਾਹਾ ਦਰਮਿਆਨੇ ਅਤੇ ਛੋਟੇ ਕਿਸਾਨ ਵੀਰ ਲੈ ਸਕਦੇ ਹਨ। ਇਸ ਮੌਕੇ ਸਭਾ ਦੇ ਸਕੱਤਰ ਪ੍ਰਿਤਪਾਲ ਸਿੰਘ, ਗੁਰਦੀਪ ਸਿੰਘ, ਜਗਦੇਵ ਸਿੰਘ, ਸਕਿੰਦਰ ਸਿੰਘ, ਗੁਰਮੀਤ ਸਿੰਘ, ਪਰਮਿੰਦਰ ਸਿੰਘ, ਹਰਿੰਦਰ ਸਿੰਘ, ਮਨਿੰਦਰ ਸਿੰਘ, ਜਗਪਾਲ ਸਿੰਘ,ਪ੍ਰਿਤਪਾਲ ਸਿੰਘ, ਰਸ਼ਪਾਲ ਸਿੰਘ ਅਤੇ ਗੁਰਮੀਤ ਸਿੰਘ ਹਾਜ਼ਿਰ ਸਨ।