“”ਵਾਜਾਂ ਵਾਲਿਆਂ ਫੇਰ ਤੇਰੇ ਪੁੱਤ “”

ਕਰਮਜੀਤ ਕੌਰ ਸਮਾਓਂ
(ਸਮਾਜ ਵੀਕਲੀ)
ਚੰਦਰਾ ਪੋਹ ਦਾ ਮਹੀਨਾ,
ਫੇਰ ਆ ਗਿਆ,
ਸਾਡੀ ਕੌਮ ਉੱਤੇ ਫੇਰ,
ਕਹਿਰ ਢਾਹ ਗਿਆ,
ਨਿਰਦਈ ਨੇ ਹਾਕਮ ਸਾਡੇ,
ਜ਼ੁਲਮ ਕਰਦੇ ਨੇ,
ਬਾਜਾਂ ਵਾਲਿਆਂ ਫੇਰ ਤੇਰੇ ਪੁੱਤ ਅੱਜ,
ਠੰਡ ਚ’ ਠਰਦੇ ਨੇ,
ਅਸੀਂ ਅੰਮ੍ਰਿਤ ਵਾਟੇ ਵਾਲਾ,
ਪੀਤਾ ਹੋਇਆ ਏ,
ਗੁਰੂ ਦੇ ਅਸੂਲਾਂ ਤੇ ਚੱਲਣ ਦਾ,
ਵਾਅਦਾ ਕੀਤਾ ਹੋਇਆ ਏ,
ਦੁਨੀਆਂ ਵਾਲੇ ਦੇਖ ਕੰਮੋਂ
ਅੱਖਾਂ ਭਰਦੇ ਨੇ,
ਬਾਜਾਂ ਵਾਲਿਆਂ ਫੇਰ ਤੇਰੇ ਪੁੱਤ ਅੱਜ
ਠੰਡ ਚ’ ਠਰਦੇ ਨੇ,
ਗੁਰੂ ਦੇ ਲਾਲਾਂ ਨੇ ਵੀ ਹਾਰ,
ਨਈ ਸੀ ਮੰਨੀ
ਉਸ ਸਮੇਂ ਉਹਨਾਂ ਦੀ ਵੀ,
ਉਮਰ ਸੀ ਅਵੱਲੀ
ਸਦਾ ਹੀ ਸਿੰਘ ਜਬਰ ਅੱਗੇ
ਸੀਸ ਧਰਦੇ ਨੇ
ਬਾਜਾਂ ਵਾਲਿਆਂ ਫੇਰ ਤੇਰੇ ਪੁੱਤ ਅੱਜ
ਠੰਡ ਚ’ ਠਰਦੇ ਨੇ,
           ਕਰਮਜੀਤ ਕੌਰ ਸਮਾਓਂ 
           ਜ਼ਿਲ੍ਹਾ ਮਾਨਸਾ 
           7888900620
Previous articleਗਾਇਕ ਬੰਟੀ ਬਸੀਲਾ ਵੱਲੋਂ ਦਿੱਲੀ ਵਿਖੇ ਲਗਾਤਾਰ ਚੱਲ ਰਹੇ ਧਰਨਿਆਂ ਤੇ ਚੱਲਦਿਆ ਕਿਸਾਨਾ ਦੀ ਕੀਤੀ ਹਮਾਇਤ
Next articleਭੋਲਾ ਯਮਲਾ ਦਾ ਗੀਤ ‘ਬਾਲ ਦਿਵਸ’ 20 ਦਸੰਬਰ ਨੂੰ ਵਿਸ਼ਵ ਪੱਧਰ ਤੇ ਹੋਵੇਗਾ ਜਾਰੀ (ਰਮੇਸ਼ਵਰ ਸਿੰਘ-ਪਟਿਆਲਾ)