ਨਿਊਜ਼ੀਲੈਂਡ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਮਿਤੀ 10-10-2020 ਦਿੱਨ ਐਤਵਾਰ ਨੂੰ ਟਰੱਸਟ ਵੱਲੋਂ ਸ਼ਹੀਦੇ-ਆਜ਼ਮ-ਭੱਗਤ ਸਿੰਘ ਦਾ ਜਨਮ ਦਿੱਨ ਬਹੁੱਤ ਜੋਸ਼ ਦੇ ਨਾਲ ਮਨਾਇਆ ਗਿਆ ਇਹ ਸਮਾਗਮ ਪੰਜਾਬ ਦੇ ਕਿਸਾਨਾਂ,ਮਜ਼ਦੂਰਾਂ ਦੇ ਸੰਘਰਸ਼ ਨੂੰ ਸਮੱਰਪਤ ਕੀਤਾ ਗਿਆ ਜੋ ਬੀਜੇਪੀ ਸਰਕਾਰ ਦੇ ਕਾਲੇ ਕਨੂੰਨਾਂ ਦਾ ਵਿਰੋਧ ਕਰ ਰਹੇ ਹਨ
ਮੈਲਵਿਲੇ ਕਮਿਉਨਟੀ ਹਾਲ ਵਿੱਚ ਅਯੋਜਤ ਇਸ ਸਮਾਗਮ ਦੀ ਸੁਰੂਆਤ ਸੱਗੂ ਪ੍ਰੀਵਾਰ ਦੇ ਨਰਿੰਦਰ ਸਿੰਘ ਸੱਗੂ ਅਤੇ ਉਹਨਾਂ ਦੀ ਧਰਮ ਪਤਨੀ ਜੱਸਪ੍ਰੀਤ ਕੌਰ ਸੱਗੂ ਵੱਲੋਂ ਸ਼ਹੀਦਾਂ ਦੀ ਫੋਟੋ ਤੋਂ ਪਰਦਾ ਉਠਾ ਕੇ ਕੀਤੀ ਗਈ ਉਸਤੋਂ ਬਾਅਦ ਟਰੱਸਟ ਦੇ ਪ੍ਰਧਾਨ ਜਰਨੈਲ ਸਿੰਘ ਰਾਹੇਂ ਨੇ ਆਏ ਹੋਏ ਹਾਜ਼ਰੀਨ ਦਾ ਸੁਆਗਤ ਕਰਦਿਆਂ ਸ਼ਹੀਦ ਭੱਗਤ ਸਿੰਘ ਤੇ ਰਾਜਗੁਰੂ,ਸੁਖਦੇਵ ਦੀ ਕੁਰਬਾਨੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਿਸ ਅਜ਼ਾਦੀ ਲਈ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਹ ਆਜ਼ਾਦੀ ਅਜੇ ਅਧੂਰੀ 73ਸਾਲਾਂ ਦੀ ਅਜ਼ਾਦੀ ਤੋਂ ਬਾਅਦ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋਇਆ ਹੈ
ਗ਼ਰੀਬਾਂ ਤੇ ਦਿੱਨ ਬਦਿੱਨ ਜੁੱਲਮ ਵੱਧ ਰਹੇ ਹਨ ਫਾਸ਼ੀਵਾਦੀ ਤਾਕਤਾਂ ਤੋਂ ਭਾਰਤ ਨੂੰ ਬਚਾਉਣ ਲਈ ਇੱਕ ਹੋਰ ਆਜ਼ਾਦੀ ਦੀ ਲੜਾਈ ਲੜਨੀ ਪਵੇਗੀ ਪੰਜਾਬ ਵਿੱਚ ਚੱਲ ਰਹੇ ਕਿਸਾਨਾਂ ,ਮਜ਼ਦੂਰਾਂ ਦੇ ਸੰਘਰਸ਼ ਦਾਭਰਪੂਰ ਸਮੱਰਥਨ ਕੀਤਾ ਗਿਆ ਕਾਲੇ ਕਨੂੰਨ ਵਾਪਸ ਲੈਣ ਤੇ ਯੂ.ਪੀ. ਵਿੱਚ ਦਲਿੱਤ ਲੜਕੀ ਨਾਲ ਰੇਪ ਕਰਨ ਤੋਂ ਬਾਅਦ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕਰਦੇ ਮਤੇ ਪਾਸ ਕੀਤੇ ਗਏ ਟਰੱਸਟ ਦੀੰਆਂ ਖੇਡਾਂ ਦੀਆ ਸਰਗਰਮੀਆਂ ਵਾਰੇ ਬੋਲਦਿਆਂ ਦੱਸਿਆ ਕਿ ਬੱਚਿਆ ਦੀਆ ਤਿੱਨ ਟੀਮਾਂ ਤਿਆਰ ਕੀਤੀਆਂ ਹਨ
ਕੋਚ ਵਰਿੰਦਰ ਸਿੱਧੀ,ਹੈਰੀ ਭਲੂਰ ਅਤੇ ਮੈਨੇਜਰ ਕਮਲਜੀਤ ਕੌਰ ਸੰਘੇੜਾ,ਜਲਾਵਰ ਸਿੰਘ ਗੱਗੜਪੁਰ ਬਣਾਏ ਗਏ ਅਤੇ ਟਰੱਸਟ ਵੱਲੋਂ ਟੀਮਾਂ ਨੂੰ ਨਵੀਂਆਂ ਵਰਦੀਆਂ ਦਿੱਤੀਆਂ ਗਈਆਂ। ਨੀਉਜੀਲੈਡ ਦੇ ਮਸ਼ਹੂਰ ਪੰਜਾਬੀ ਗਾਇਕ ਹਰਦੇਵ ਮਾਹੀਨੰਗਲ ਵੱਲੋਂ ਆਪਣੇ ਪ੍ਰਸਿੱਧ ਗੀਤ (ਨਾਂ ਭੱਗਤਸਰਾਭੇ ਵਾਲੀ ਅਜ਼ਾਦੀ ਆਈ ਵੇ ਲੋਕੋ,ਕੁੱਤੀ ਰੱਲ ਗਈ ਚੋਰਾਂ ਨਾਲ )ਪੇਸ਼ ਕਰ ਕੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਜਸਨੀਤ ਕੌਰ ਜੱਸੀ,ਪਿਰਤਪਾਲ ਬਰਾੜ,ਪਰੱਭਜੋਤ ਸੇਖੋਂ ਨੇ ਆਪਣੇ ਦੇਸ਼ ਭਗਤੀ ਦੇ ਗੀਤ ਗਾ ਕੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ।
ਟਰੱਸਟ ਵੱਲੋਂ ਕੋਵਿਡ-19ਦੇ ਸਮੇ ਲੋੜਬੰਦਾਂ ਨੂੰ 1800 ਫ੍ਰੀ ਫੂਡ ਬੈਗ ਵੰਡਣ ਵਾਲੇ ਵਲੰਟੀਅਰਾਂ ਨੂੰ ਸ਼ਪੈਸਲ ਅਵਾਰਡ ਨਾਲ ਸਨਮਾਨਤ ਵਲੰਟੀਅਰ -ਗੁਰਪ੍ਰੀਤ ਗਿੱਲ,ਹਰਸ਼ ਗਰਚਾ,ਪਰਵਿੰਦਰ ਚਾਹਲ,ਪਿਰਤਪਾਲ ਬਰਾੜ,ਕਮਲ ਬੈਂਸ,ਬਲਵੀਰ ਸਿੱਧੂ,ਮਾਨਵ,ਅਮਰੀਕ ਬਰਾੜ,ਹਰੀਸ਼ ਹੈਰੀ,ਅਮਨ ਚੱਡਾ,ਗੁਰਵਿੰਦਰ ਬੁੱਟਰ,ਹਰਪ੍ਰੀਤ ਕੌਰ ਰਾਹੋਂ ਸੁਖਜੀਤ ਰੱਤੂ,ਜਸਵਿੰਦਰ ਕੌਰ ਰਾਹੋਂ ਕਮਲਜੀਤ ਕੌਰ ਸੰਘੇੜਾ ਨੂੰ ਸਟੇਜ ਤੇ ਸਨਮਾਨਤ ਕੀਤਾ ਗਿਆ ਟਰੱਸਟ ਵਲੋ ਹਰੇਕ ਹਫ਼ਤੇ ਬੱਚਿਆ ਲਈ ਗਿੱਧਾ-ਭੰਗੜਾ,ਪੰਜਾਬੀ ਕਲਾਸ,ਹੌਂਕੀ ਟਰੇਨਿੰਗ, ਕਰਿੱਕਟ ਟਰੇਨਿੰਗ,ਸੀਨੀਅਰ ਲੜਕੇ ,ਲੜਕੀਆਂ ਲਈ ਗਿੱਧੇ-ਭੰਗੜੇ ਦੀਆ ਕਲਾਸਾਂ ਦਾ ਬਿੱਲਕੁਲ ਫ੍ਰੀ ਪ੍ਰਬੰਧ ਕਰਨ ਦਾ ਐਲਾਨ ਕੀਤਾ ਗਿਆ|
ਸਮਾਗਮ ਨੂੰ ਲੇਬਰ ਪਾਰਟੀ ਦੇ ਹਮੈਲਟਿੱਨ ਵੈਸਟ ਦੇਉਮੀਦਵਾਰ ਡਾ.ਗੌਰਵ ਸ਼ਰਮਾ,ਕੁਲਵਿੰਦਰ ਬੰਗੇ, ਰਵਿੰਦਰ ਸਿੰਘ ਪੁਆਰ,ਮਾਈਗਰੇਟ ਵਰਕਰ ਯੂਨੀਅਨ ਦੀ ਅਨੂ ਕਲੋਟੀ ਜੀ ਨੇ ਟਰੱਸਟ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਅਸੂਲਾਂ ਤੇਚੱਲਣਾ ਚਾਹੀਦਾ ਹੈ ਮਨਜੋਤ ਬੰਗੇ ਨੂੰ ਮੌਰਸ਼ਵਿਲ ਸਕੂਲ ਦੀ ਹਾਕੀ ਟੀਮ ਦਾ ਕੈਪਟਨ ਚੁਣੇ ਜਾਣ ਤੇ ਸਨਮਾਨਿਤ ਮਾਲਵਾ ਕਲੱਬ ਦੇ ਹਰਪ੍ਰੀਤ ਗਿੱਲ ਅਤੇ ਜਗਦੇਵ ਜੱਗੀ ਵੱਲੋਂ ਕੀਤਾ ਗਿਆ।
ਕਿਸਾਨ ਬਚਾਓ-ਪੰਜਾਬ ਬਚਾਓ ਸੰਘਰਸ਼ ਲਈ ਡੁਨੇਸ਼ਨ ਬੌਕਸ ਰਾਹੀਂ $-1052 ਡਾਲਰ ਦਰਸ਼ਕਾਂ ਵੱਲੋਂ ਦਿੱਤੇ ਗਏ । ਟਰੱਸਟ ਵੱਲੋਂ ਆਪਣੇ ਸਪੌਸ਼ਰਜ -ਵਾਈਕਾਟੋ ਕਬੱਡੀ ਕਲੱਬ ਹਮੈਲਟਿੱਨ ਦੇ ਦਵਿੰਦਰ ਬੱਬਲੂ ,ਅਰਾਈਜ ਫਾਈਨਸ ਦੇ ਵਿਕਾਸ ਵਰਮਾ,ਵਿਸ਼ਾਲ ਮਠਿਆਈ ਵਾਲਾ ਹਮੈਲਟਿੱਨ,ਸਮੱਗਲਰ ਲੀਕਰ ਹਮੈਲਟਿੱਨ ,ਅਲਸਟਰਾ ਲੌਂਜ ਹਮੈਲਟਿੱਨ ਅਤੇ ਮਾਤਾ ਮੀਤੋ ਕੌਰ ਅੱੜਕ ਜੀ ਦਾ ਸ਼ਪੈਸ਼ਲ ਧੰਨਵਾਦ ਕੀਤਾ ਗਿਆ
ਇਸ ਸਮਾਗਮ ਨੂੰ ਸਫਲ ਕਰਨ ਲਈ ਟਰੱਸਟ ਦੀ ਟੀਮ ਜਰਨੈਲ ਸਿੰਘ ਰਾਹੇਂ,ਕਮਲਜੀਤ ਕੌਰ ਸੰਘੇੜਾ,ਵਰਿੰਦਰ ਸਿੱਧੂ,ਰਵਿੰਦਰ ਸਿੰਘ ਪੁਆਰ, ਗੁਰਵਿੰਦਰ ਬੁੱਟਰ,ਸੁਖਜੀਤ ਰੱਤੂ,ਹਰਪ੍ਰੀਤ ਕੌਰ ਰਾਹੋਂ,ਖੁਸ਼ਮੀਤ ਕੋਂਰ ਸਿੱਧੂ,ਗੁਰਦੀਪ ਕੋਂਰ,ਰਾਜਵੀਰ ਸਿੰਘ ਸਾਰਿਆ ਨੇ ਬਹੁੱਤ ਮਿਹਨਤ ਨਾਲ ਕੰਮ ਕੀਤਾ ਟਰੱਸਟ ਦੇ ਪ੍ਰਧਾਨ ਜਰਨੈਲ ਸਿੰਘ ਰਾਹੋਂ ਵੱਲੋਂ ਦਰਸ਼ਕਾਂ ਦਾ ਧੰਨਵਾਦ ਕਰਨ ਉਪਰੰਤ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ