‘ਵਹਿਮ’ ਟਰੈਕ ਨਾਲ ਛਾਏਗੀ ਰਜਨੀ ਜੈਨ ਆਰੀਆ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਮੌਸੀਕੀ ਤੇ ਸਾਰੇ ਰੰਗਾਂ ਨੂੰ ਬਾਖੂਬੀ ਗਾਉਣ ਵਾਲੀ ਪੰਜਾਬ ਦੀ ਸੁਰੀਲੀ ਸੁਰ ਦਾ ਸਿਰਨਾਵਾਂ ਗਾਇਕਾ ਰਜਨੀ ਜੈਨ ਆਰੀਆ ਸੰਗੀਤ ਜਗਤ ਵਿਚ ਆਪਣੇ ਪੰਜਾਬੀ ਧਾਰਿਮਕ ਅਤੇ ਸੂਫ਼ੀ ਗੀਤਾਂ ਨਾਲ ਸਮੇਂ-ਸਮੇਂ ਹਾਜ਼ਰੀ ਲਗਵਾਉਂਦੀ ਰਹਿੰਦੀ ਹੈ। ਹਾਲ ਹੀ ਵਿਚ ਉਸ ਨੇ ਰੋਇਲ ਸਵੈਗ ਕੰਪਨੀ ਦੀ ਨਿਰਦੇਸ਼ਨਾਂ ਹੇਠ ਆਪਣਾ ਇਕ ਸਿੰਗਲ ਟਰੈਕ ‘ਵਹਿਮ’ ਟਾਇਟਲ ਹੇਠ ਰਿਲੀਜ਼ ਕੀਤਾ ਹੈ।

ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕਾ ਰਜਨੀ ਜੈਨ ਨੇ ਦੱਸਿਆ ਕਿ ਇਸ ਟਰੈਕ ਨੂੰ ਸੰਗੀਤਬੱਧ ਐਲ ਕੇ ਕੀਤਾ ਹੈ, ਜਦਕਿ ਇਸ ਦੇ ਕਾਵਿਕ ਬੋਲਾਂ ਪਿੰਂਦਰ ਔਲਖ ਨੇ ਕਲਮਬੱਧ ਕੀਤਾ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਸ ਦੇ ਅਨੇਕਾਂ ਟਰੈਕ ਯੂ ਟਿਊਬ ਚੈਨਲ ਰਾਹੀਂ ਸਰੋਤਿਆਂ ਦਾ ਪਿਆਰ ਖੱਟ ਰਹੇ ਹਨ ਅਤੇ ਇਸ ਟਰੈਕ ਨੂੰ ਵੀ ਉਸ ਦੀ ਆਸ ਮੁਤਾਬਿਕ ਸਰੋਤੇ ਜਰੂਰ ਕਬੂਲ ਕਰਨਗੇ।

Previous articleਜਦ ਹੀਰੋ ਬਣ ਗਏ ਜ਼ੀਰੋ
Next article‘ਗੁਰਪੁਰਬ ਦੀਆਂ ਖੁਸ਼ੀਆਂ’ ਟਰੈਕ ਲੈ ਕੇ ਆਏ ਦਿਲਰਾਜ ਤੇ ਨੀਲਮ