‘ਗੁਰਪੁਰਬ ਦੀਆਂ ਖੁਸ਼ੀਆਂ’ ਟਰੈਕ ਲੈ ਕੇ ਆਏ ਦਿਲਰਾਜ ਤੇ ਨੀਲਮ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਦੋਗਾਣਾ ਗਾਇਕੀ ਦੇ ਜਾਣੇ ਪਹਿਚਾਣੇ ਨਾਮ ਦਿਲਰਾਜ ਅਤੇ ਨੀਲਮ ਆਪਣਾ ਨਵਾਂ ਟਰੈਕ ‘ਗੁਰਪੁਰਬ ਦੀਆਂ ਖੁਸ਼ੀਆਂ ਆਈਆਂ’ ਲੈ ਕੇ ਹਾਜ਼ਰ ਹੋਏ ਹਨ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਦਿਲਰਾਜ ਅਤੇ ਨੀਲਮ ਨੇ ਦੱਸਿਆ ਕਿ ਇਸ ਟਰੈਕ ਨੂੰ ਡੀ ਡੀ ਐਨ ਮਿਊਜਿਕ ਅਤੇ ਬਿੱਲ ਬਸਰਾ ਕੈਨੇਡਾ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਨੂੰ ਸਮਰਪਿਤ ਕਰਕੇ ਰਿਲੀਜ਼ ਕੀਤਾ ਗਿਆ ਹੈ।

ਇਸ ਦੇ ਪ੍ਰੋਡਿਊਸਰ ਬਿੱਲ ਬਸਰਾ ਕੈਨੇਡਾ ਅਤੇ ਬਲਦੀਸ਼ ਬਸਰਾ ਹਨ। ਨਾਮਵਰ ਕਲਮ ਅਮਰਜੀਤ ਬੇਗਮਪੁਰੀ ਕੈਨੇਡਾ ਨੇ ਇਸ ਨੂੰ ਕਲਮਬੱਧ ਕੀਤਾ ਹੈ। ਜੱਸੀ ਬ੍ਰਦਰ ਦੇ ਸੰਗੀਤ ਵਿਚ ਤਿਆਰ ਇਸ ਟਰੈਕ ਦਾ ਵੀਡੀਓ ਮੁਨੀਸ਼ ਠੁਕਰਾਲ ਨੇ ਬਣਾਇਆ। ਉਕਤ ਜੋੜੀ ਨੇ ਹੈਰੀ ਬਸਰਾ ਕੈਨੇਡਾ, ਸ਼੍ਰੀ ਹਰਮੇਸ਼ ਰੰਗੀਲਾ, ਨਰਿੰਦਰ ਖੇੜਾ, ਸ੍ਰੀਮਤੀ ਸੁਰਿੰਦਰ ਭਟੋਏ ਅਤੇ ਰਾਜ ਦਦਰਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।

Previous article‘ਵਹਿਮ’ ਟਰੈਕ ਨਾਲ ਛਾਏਗੀ ਰਜਨੀ ਜੈਨ ਆਰੀਆ
Next article‘ਗੁਰਪੁਰਬ ਦੀਆਂ ਖੁਸ਼ੀਆਂ’ ਟਰੈਕ ਲੈ ਕੇ ਆਏ ਦਿਲਰਾਜ ਤੇ ਨੀਲਮ