ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ: ਮੈਚ ਡਰਾਅ ਜਾਂ ਬਰਾਬਰ ਹੋਣ ’ਤੇ ਭਾਰਤ ਤੇ ਨਿਊਜ਼ੀਲੈਂਡ ਬਣਨਗੇ ਸਾਂਝੇ ਜੇਤੂ

ਦੁਬਈ, ਸਮਾਜ ਵੀਕਲੀ: ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈਸੀਸੀ) ਨੇ ਕਿਹਾ ਕਿ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੁਕਾਬਲਾ ਜੇ ਡਰਾਅ ਜਾਂ ਬਰਾਬਰ ਰਹਿੰਦਾ ਹੈ ਤਾਂ ਭਾਰਤ ਤੇ ਨਿਊਜ਼ੀਲੈਂਡ ਨੂੰ ਸਾਂਝਾ ਜੇਤੂ ਐਲਾਨਿਆ ਜਾਵੇਗਾ। ਇਹ ਮੈਚ ਸਾਊਥੈਂਪਟਨ ਵਿੱਚ 18 ਤੋ 22 ਜੂਨ ਤਕ ਖੇਡਿਆ ਜਾਵੇਗਾ ਤੇ 23 ਜੂਨ ਮੈਚ ਦਾ ਰਾਖਵਾਂ ਦਿਨ ਰੱਖਿਆ ਗਿਆ ਹੈ। ਆਈਸੀਸੀ ਅਧਿਕਾਰੀਆਂ ਨੇ ਦੱਸਿਆ ਕਿ ਰਾਖਵੇਂ ਦਿਨ ਵਿੱਚ ਤਾਂ ਹੀ ਖੇਡ ਹੋਵੇਗੀ ਜੇ ਕਿਸੇ ਕਾਰਨ ਪੰਜ ਦਿਨਾਂ ਵਿਚ ਓਵਰ ਪੂਰੇ ਨਹੀਂ ਹੁੰਦੇ ਤੇ ਇਹ ਖਰਾਬ ਹੋਇਆ ਸਮਾਂ ਇਨ੍ਹਾਂ ਦਿਨਾਂ ਵਿਚ ਪੂਰਾ ਨਹੀਂ ਕਰ ਲਿਆ ਜਾਂਦਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਵਿੱਚ ਕਰੋਨਾ ਦੇ ਕੇਸ ਪਿਛਲੇ 44 ਦਿਨਾਂ ’ਚ ਸਭ ਤੋਂ ਘੱਟ
Next articleਪੰਜਾਬ ਵਿੱਚ ਕੋਵਿਡ ਬੰਦਿਸ਼ਾਂ 10 ਜੂਨ ਤੱਕ ਵਧਾਈਆਂ