ਵਰਲਡ ਕਬੱਡੀ ਕੱਪ ਤੇ ਏਸ਼ੀਆ ਕਬੱਡੀ ਕੱਪ ਵਿੱਚੋ ਪੰਜਾਬ ਨੂੰ ਗੋਲਡ ਮੈਡਲ ਦੇ ਚੁੱਕੀਆ ਖਿਡਾਰਨਾਂ ਹਲੇ ਨੌਕਰੀਆਂ ਤੋ ਵਾਝੀਆ : ਬੱਬੂ ਰੋਡੇ

ਮੋਗਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) :  ਕਰੋਨਾ ਵਾਰਇਸ ਬੀਮਾਰੀ ਕਾਰਨ ਕਈ ਕੰਮ ਠੱਪ ਹੋ ਚੁੱਕੇ ਹਨ ਤੇ ਹਰ ਇੱਕ ਵਰਗ ਦੇ ਲੋਕਾ ਨੂੰ ਬਹੁਤ ਨੁਕਸਾਨ ਹੋਇਆ ਹੈ । ਸਰਕਾਰਾਂ ਦੀਆ ਨੀਤੀਆ ਨੂੰ ਦੇਖਦੇ ਹੋਏ ਸਾਨੂੰ ਸਰਮਿਦੇ ਹੋ ਕੇ ਕਹਿਣਾ ਪੈਦਾ ਹੈ ਕਿ ਪੰਜਾਬ ਦਿਨੋ ਦਿਨ ਹੋਰ ਦੇਸ਼ਾ ਨਾਲੋ ਹੇਠਾਂ ਡਿੱਗ ਰਿਹਾ ਹੈ
ਉਸ ਨਾਲ ਚਲਦੇ ਹੋਏ ਜਿੱਥੇ ਕਬੱਡੀ ਖਿਡਾਰੀਆਂ ਨੂੰ ਬਹੁਤ ਵੱਡਾ ਘਾਟਾ ਪੈ ਚੁੱਕਿਆ ਹੈ , ਹਰਪ੍ਰੀਤ ਸਿੰਘ ਬੱਬੂ ਰੋਡੇ  ਤੋ ਜਾਣਕਾਰੀ ਲੈਦੇ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੀਆ ਧੀਆ ਜਿਹੜੀਆਂ ਕਿ ਖੇਡ ਕਬੱਡੀ ਕਾਰਨ ਆਪਣਾ ਤੇ ਪੰਜਾਬ ਦਾ ਨਾਮ ਚਮਕਾ ਚੁੱਕੀਆ ਸੁਖਦੀਪ ਕੌਰ ਸੁੱਖੀ ਲਿਧਰ , ਮੀਨੂੰ ਰਾਣੀ , ਜਸਵੀਰ ਕੌਰ ਰਿੰਕੂ ਭੈਣੀ ਬਾਹੀਆ , ਸਰਬਜੀਤ ਕੌਰ ਬੱਬੂ ਰੌਤਾ ,  ਹਰਪ੍ਰੀਤ ਕੌਰ ਹੈਪੀ ਕੋਟਕਪੂਰਾ  ਆਦਿ ਅਨੇਕਾ ਇੰਟਰਵਸਟੀਆ ਕਾਲਜ ਤੇ ਇੰਟਰ ਯੂਨੀਵਰਸਿਟੀ ਖੇਡਾਂ ਵਿੱਚ ਨਾਮ ਬਣਾ ਚੁੱਕੀਆ ਪਰ ਸਰਕਾਰ ਵੱਲੋਂ ਅਣ ਦੇਖੀਆ ਕੀਤੀਆ ਜਾ ਰਹੀਆ ਹਨ
ਅਤੇ ਪੰਜਾਬ ਵਰਲਡ ਕੱਪ ਅਤੇ ਏਸ਼ੀਆ ਕੱਪ ਖੇਡ ਚੁਕੀਆ ਹਲੇ ਤੱਕ ਨੌਕਰੀਆਂ ਤੋ ਵਾਝੀਆ ਹਨ । ਪੰਜਾਬ ਦੇ ਸਾਰੇ  ਕੋਚਾ ਤੇ ਪ੍ਰਮੋਟਰ  ਮਹਿੰਦਰ ਸਿੱਧੂ ਨਿਊਯਾਰਕ , ਜਤਿੰਦਰ ਜੌਹਲ  USA , ਬਲਜੀਤ ਸੇਖਾ ਆਸਟ੍ਰੇਲੀਆ ਫੈਡਰੇਸ਼ਨ ਪ੍ਰਧਾਨ , ਕੁਲਦੀਪ ਬਾਸੀ ਸਾਬਕਾ ਆਸਟ੍ਰੇਲੀਆ ਫੈਡਰੇਸ਼ਨ ਪ੍ਰਧਾਨ , ਕਾਲਾ ਟਰੇਸ਼ੀ USA , ਜੈਲਾ ਧੂਰਕੋਟ USA , ਗੋਪਾ ਬੈਸ ਨਿਊਜ਼ੀਲੈਂਡ , ਸੁਦਾਗਰ ਪ੍ਰਧਾਨ ਮਨੀਲਾ , ਸੇਵਕ  ਮਨੀਲਾ , ਗੋਪੀ ਕਲਾਗ ਮਲੇਸ਼ੀਆ , ਰਵਿੰਦਰ ਸਇਰਾਲਿਉਨ , ਪ੍ਰੀਤ ਖੰਡੇਵਾਲਾ ਮਲੇਸ਼ੀਆ , ਗੁਰਲਾਲ ਭਾਉ USA ,  ਅਵਤਾਰ ਘੋਲਾ USA , ਅੱਥਰਾ ਗਰੁੱਪ ਨਿਊਜ਼ੀਲੈਂਡ ਅਤੇ ਹੋਰ ਕਈ NRI ਦੇ ਸਹਿਯੋਗ ਨਾਲ ਹੁਣ ਪੰਜਾਬ ਵਿੱਚ ਕੁੜੀਆ ਦੀ ਕਬੱਡੀ ਫੈਡਰੇਸ਼ਨ ਬਣ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਫੈਡਰੇਸ਼ਨ ਦੇ ਮੈਚ ਸ਼ੁਰੂ ਹੋਣਗੇ ਅਤੇ ਇਹ  ਫੈਡਰੇਸ਼ਨ ਲਡ਼ਕੀਆਂ ਦੇ ਭਵਿੱਖ ਲਈ ਬਹੁਤ ਵਧੀਆ ਉਪਰਾਲੇ ਕੀਤਾ ।
ਪ੍ਰਮੋਟਰਾ ਵੱਲੋ ਪੰਜਾਬ ਦੇ ਮੈਚਾਂ ਨਾਲ ਨਾਲ ਬਾਹਰਲੇ ਦੇਸ਼ਾ ਵਿੱਚ ਵੀ ਲਡ਼ਕੀਆਂ ਦੇ ਮੈਚ ਕਰਵਾਉਣ ਦਾ ਵਾਅਦਾ ਕੀਤਾ । ਸਾਰੇ ਪ੍ਰਮੋਟਰ ਤੇ ਕੋਚਾ ਵੱਲੋ ਰਲਕੇ ਹਰਪ੍ਰੀਤ ਸਿੰਘ ਬੱਬੂ ਰੋਡੇ ਨੂੰ ਫੈਡਰੇਸ਼ਨ ਦੀ ਜਿੰਮੇਵਾਰੀ ਸੋਪੀ । ਬੱਬੂ  ਰੋਡੇ ਨਾਲ  ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ  ਉਹ ਸਾਰੇ ਵੀਰਾ ਨਾਲ ਰਲ ਮਿਲ ਕੇ ਇਹ ਫੈਡਰੇਸ਼ਨ ਹੋਦ ਵਿੱਚ ਲੈ ਕੇ ਆਉਣਗੇ , ਜਿਸ ਵਿੱਚ ਪੰਜਾਬ ਦੀ ਅੱਠ ਟੌਪ ਦੀਆ ਐਕਡਮੀਆ ਖੇਡਣਗੀਆ ਤੇ ਉਨ੍ਹਾਂ ਇਹ ਵੀ ਸਰਕਾਰ ਨੂੰ ਬੇਨਤੀ ਕੀਤੀ ਕਿ  ਜੇਕਰ ਸਰਕਾਰ ਸ਼ਰਾਬ ਪੀ ਕੇ ਮਰਨ ਵਾਲੇਆ ਦੇ ਪਰਿਵਾਰ  ਲਈ ਨੌਕਰੀਆਂ ਬਾਰੇ ਸੋਚਿਆ ਜਾਦਾ  ਹੈ ਤਾ ਜੋ ਖੇਡ ਕੇ ਦੇਸ਼ ਦਾ ਨਾਮ ਚਮਕਾ ਚੁੱਕੇ ਉਨ੍ਹਾਂ ਲਈ ਕਿਉ ਨਹੀ ?  ਸੋ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਜੋ ਖਿਡਾਰੀ ਦੇਸ਼ ਦਾ ਨਾਮ ਚਮਕਾਉਂਦੇ ਹਨ ਉਨ੍ਹਾਂ ਦੇ ਚੰਗੇ ਭਵਿੱਖ ਲਈ ਜਰੂਰ ਨੌਕਰੀਆਂ ਦਿੱਤੀਆਂ ਜਾਣ ।
Previous articleਸੰਜੀਵ ਸ਼ਰਮਾ (ਸੰਨੀ) ਨੂੰ ਜਰਮਨ ਕਾਂਗਰਸ ਵੱਲੋਂ ਹਰਿਆਣਾ ਚੈਪਟਰ ਦਾ ਪ੍ਰਧਾਨ ਨਿਯੁਕਤ ਕਰਨ ਤੇ ਬਹੁਤ ਬਹੁਤ ਵਧਾਈ ,ਸ੍ਰੀ ਰਾਜੀਵ ਬੇਰੀ ਤੇ ਸ੍ਰੀ: ਰਾਜ ਸ਼ਰਮਾ।
Next articleਝੋਨੇ ਦੀ ਨਵੀ ਕਿਸਮ ਦੇ ਬੀਜ ਨੇ ਕਿਸਾਨਾਂ ਦਾ ਦੇ ਝੋਨੇ ਦਾ ਕੀਤਾ ਨੁਕਸਾਨ