ਵਰਡ

(ਸਮਾਜ ਵੀਕਲੀ)

ਮੈਂ ਸੋਹਣੀ ਸੀ ਲੋਹੜਿਆਂ ਦੀ
ਤੂੰ ਮਾਹਿਆ ਰੰਗ ਦਾ ਕਾਲ਼ਾ ਵੇ
ਦੇਖ ਨੌਕਰੀ ਬਾਪੂ ਵੀ
ਮੇਰਾ ਟਲਿਆ ਨਾ ਟਾਲਾ ਵੇ
ਮੋੜੇ ਸੀ ਸਾਕ ਵਥੇਰੇ ਮੈਂ
ਕੋਈ ਮਿਲਿਆ ਚੰਨ ਦੇ ਅਰਗਾ ਨੀ
ਮੈਨੂੰ ਕਹਿਣ ਹਾਣ ਦੀਆਂ ਵੇ ਕੁੜੀਆਂ
ਤੇਰਾ ਮਾਹੀਆ ਤੇਰੇ ਵਰਗਾ ਨੀ

ਰੰਗ ਜੱਗ ਤੇ ਹੁੰਦੇ ਦੋ ਬੱਲੀਏ
ਗੱਲ ਸੁਣ ਲੈ ਮੇਰੀ ਖਲੋ ਬੱਲੀਏ
ਤੂੰ ਕਾਹਤੋਂ ਕਰਦੀ ਹਿੰਡ ਕੁੜੇ
ਚੱਲ ਬੈਠ ਸੀਟ ਤੇ ਤੁਰ ਚੱਲੀਏ
ਤੇਰਾ ਕਾਲ਼ੇ ਰੰਗ ਦਾ ਮਾਹੀ ਨੀ
ਤੈਨੂੰ ਪੂਰੀ ਐਸ਼ ਕਰਾਦੂਗਾ
ਜੱਗ ਦੇਖੂਗਾ ਖੜ੍ਹ ਖੜ੍ਹ ਕੇ ਨੀ
ਤੈਨੂੰ ਸਾਰਾ ਵਰਡ ਘੁੰਮਾਦੂਗਾ

ਤੂੰ ਗੱਲਾਂ ਵੱਡੀਆਂ ਕਰਦਾ ਏਂ
ਤੇਰਾ ਦਾਰੂ ਬਿਨ ਨਾ ਸਰਦਾ ਵੇ
ਮੈਨੂੰ ਖੂਹ ਵਿੱਚ ਧੱਕਾ ਦੇ ਦਿੱਤਾ
ਚਿੱਤ ਵੱਢਣ ਖਾਣ ਨੂੰ ਕਰਦਾ ਵੇ
ਮੈਂ ਮੂਨ ਦੇ ਵਰਗੀ ਕੁੜੀ ਚਿੜੀ
ਤੂੰ ਤਾਂ ਭੋਰਾ ਮੇਰੇ ਵਰਗਾ ਨੀ
ਮੈਨੂੰ ਕਹਿਣ ਹਾਣ ਦੀਆਂ ਵੇ ਕੁੜੀਆਂ
ਤੇਰਾ ਮਾਹੀਆ ਤੇਰੇ ਵਰਗਾ ਨੀ

ਤੂੰ ਚਿੱਤ ਨੂੰ ਰਾਜ਼ੀ ਰੱਖ ਬੱਲੀਏ
ਨਾਲ਼ੇ ਗੱਲਾਂ ਚੰਗੀਆਂ ਕਰਿਆ ਕਰ
ਮੇਰੇ ਦਿਲ਼ ਦਾ ਚਾਨਣ ਤੂੰ ਅੜੀਏ
ਕਦੇ ਗੱਲ ਪਿਆਰ ਦੀ ਕਰਿਆ ਕਰ
ਤੈਨੂੰ ਪਲਕਾਂ ਦੀਆਂ ਛਾਵਾਂ ਕਰ ਕਰ ਕੇ
ਤੇਰਾ ਦੂਣਾ ਰੂਪ ਚੜ੍ਹਾ ਦਿਊਂਗਾ
ਜੱਗ ਦੇਖੂਗਾ ਖੜ੍ਹ ਖੜ੍ਹ ਕੇ ਨੀ
ਤੈਨੂੰ ਸਾਰਾ ਵਰਡ ਘੁੰਮਾਦੂਗਾ

ਮੈਂ ਕਰਦੀ ਸੀ ਤੈਨੂੰ ਮਜ਼ਾਕ ਚੰਨਾ
ਤੂੰ ਤਾਂ ਦਿਲ਼ ਮੇਰੇ ਦਾ ਟੁਕੜਾ ਵੇ
ਤੈਨੂੰ ਹੱਸਦਾ ਦੇਖ ਮੈਂ ਹੱਸ ਪੈਂਦੀ
ਮੇਰਾ ਸੂਹਾ ਹੋ ਜਾਏ ਮੁੱਖੜਾ ਵੇ
ਤੂੰ ‘ਜੀਤ’ ਸਾਹਾਂ ਤੋਂ ਪਿਆਰਾ ਐਂ
ਤੇਰੇ ਬਿਨਾਂ ਤਾਂ ਮੇਰਾ ਸਰਦਾ ਨੀ
ਮੈਨੂੰ ਕਹਿਣ ਹਾਣ ਦੀਆਂ ਵੇ ਕੁੜੀਆਂ
ਤੇਰਾ ਮਾਹੀਆ ਤੇਰੇ ਵਰਗਾ ਨੀ

ਸਰਬਜੀਤ ਸਿੰਘ ਨਮੋਲ਼

ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਟੀ ਦਾ ਪੁਤਲਾ
Next articleਗ਼ਰੀਬ-ਗੈਂਗਸਟਰ-ਕਾਮਰੇਡ