ਧਰਮਸ਼ਾਲਾ (ਸਮਾਜਵੀਕਲੀ) : ਧਾਰਮਿਕ ਆਗੂ ਦਲਾਈ ਲਾਮਾ ਨੇ ਲੰਡਨ ਪੁਲੀਸ ਨਾਲ ਆਨਲਾਈਨ ਗੱਲਬਾਤ ਦੌਰਾਨ ਕਿਹਾ ਕਿ ਜੇ ਮੁਲਕਾਂ ਵਿੱਚ ਵੱਧ ਮਹਿਲਾ ਆਗੂ ਹੁੰਦੀਆਂ ਤਾਂ ਦੁਨੀਆਂ ਵਿੱਚ ਵਧੇਰੇ ਸ਼ਾਂਤੀ ਹੁੰਦੀ। ਧਰਮਗੁਰੂ ਨੇ ਪੁਲੀਸ ਮੁਲਾਜ਼ਮਾਂ ਨੂੰ ਦੱਸਿਆ ਕਿ ਔਰਤਾਂ ਦੂਜਿਆਂ ਦੀਆਂ ਭਾਵਨਾਵਾਂ ਬਾਰੇ ਵਧੇੇਰੇ ਸੰਵੇਦਨਸ਼ੀਲ ਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਇਸੇ ਲਈ, ਉਨ੍ਹਾਂ ਨੂੰ ਪਿਆਰ ਅਤੇ ਹਮਦਰਦੀ ਨੂੰ ਬੜ੍ਹਾਵਾ ਦੇਣ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ ਇਤਿਹਾਸਕ ਰੂਪ ਵਿੱਚ, ਅਸੀਂ ਦੇਖਦੇ ਹਾਂ ਕਿ ਵਧੇਰੇ ਯੋਧੇ ਪੁਰਸ਼ ਸਨ, ਇਥੋਂ ਤਕ ਕਿ ਕਸਾਈ ਵੀ ਪੁਰਸ਼ ਹੀ ਹੁੰਦੇ ਹਨ। ਔਰਤਾਂ ਨਰਮ ਰੁਖ਼ ਦੀ ਪ੍ਰਤੀਨਿਧਤਾ ਕਰਦੀਆਂ ਹਨ।’’
ਦਵਾਈ ਲਾਮਾ ਨੇ ਕਿਹਾ, ‘‘ ਕਈ ਵਾਰ, ਮੈਨੂੰ ਜਾਪਦਾ ਹੈ ਕਿ ਜੇ ਮੁਲਕਾਂ ਵਿੱਚ ਵਧੇਰੇ ਮਹਿਲਾ ਆਗੂ ਹੁੰਦੀਆਂ ਤਾਂ ਸਾਡੀ ਦੁਨੀਆਂ ਵਿੱਚ ਵਧੇਰੇ ਸ਼ਾਂਤੀ ਹੁੰਦੀ। ’’ ਉਨ੍ਹਾਂ ਭਾਰਤ ਬਾਰੇ ਕਿਹਾ ਕਿ ਇਥੇ ਕਈ ਅਧਿਆਤਮਕ ਪਰੰਪਰਾਵਾਂ ਹਨ ਅਤੇ ਆਮ ਤੌਰ ’ਤੇ ਇਹ ਲੋਕ ਸ਼ਾਂਤੀ ਨਾਲ ਇਕੱਠੇ ਰਹਿੰਦੇ ਹਨ। ਉਨ੍ਹਾਂ ਕਿਹਾ, ‘‘ ਇਥੇ ਹਿੁੰਦੂ, ਜੈਨ, ਬੁੱਧ ਧਰਮ ਨੂੰ ਮੰਨਣ ਵਾਲੇ, ਇਸਾਈ, ਯਹੂਦੀ, ਮੁਸਲਮਾਨ ਅਤੇ ਪਾਰਸੀ ਇਕੱਠੇ ਰਹਿੰਦੇ ਹਨ। ਭਾਰਤ ਵਿੱਚ ਕਈ ਧਰਮ ਅਤੇ ਪਰੰਪਰਾਵਾਂ ਹਨ ਪਰ ਸਾਰੇ ਪਿਆਰ ਦਾ ਸੁਨੇਹਾ ਦਿੰਦੇ ਹਨ।