ਪੱਟੀ, ਨਕੋਦਰ (ਹਰਜਿੰਦਰ ਛਾਬੜਾ ਸੰਦੀਪ ਸਿੰਘ ਸੰਧੂ ) (ਸਮਾਜ ਵੀਕਲੀ) : ਕਰਨਜੀਤ ਸਿੰਘ ਚੇਅਰਮੈਨ ਬਾਰ ਕੌਸਲ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋ ਪੱਟੀ ਵਾਸੀ ਵਕੀਲ ਦਵਿੰਦਰ ਪਾਲ ਸਿੰਘ ਬਾਠ ਨੂੰ ਵਿਜ਼ੀਲੈਂਸ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ। ਅੱਜ ਉਹਨਾਂ ਨੂੰ ਚੰਡੀਗੜ ਵਿਖੇ ਨਿਯੁਕਤੀ ਪੱਤਰ ਮਿਲ ਗਿਆ। ਇਸ ਮੌਕੇ ਹਰਿੰਦਰ ਸਿੰਘ ਰਾੜੀਆ ਪ੍ਰਧਾਨ ਪੱਟੀ ਨੇ ਇਸ ਨਿਯਕਤੀ ਕਰਨ ਲਈ ਚੇਅਰਮੈਨ ਕਰਨਜੀਤ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਮੈਂਬਰ ਨਿਯੁਕਤ ਹੋਣ ਤੇ ਵਕੀਲ ਦਵਿੰਦਰ ਪਾਲ ਸਿੰਘ ਬਾਠ ਨੇ ਕਿਹਾ ਕਿ ਜੋ ਜਿਮੇਵਾਰੀ ਮੈਨੂੰ ਸੌਪੀ ਗਈ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਈ ਜਾਵੇਗੀ। ਇਸ ਮੌਕੇ ਐਮ ਪੀ ਸੋਨੀ, ਹਰਗੁਰਲਾਲ ਸਿੰਘ ਕਮੇਟੀ ਮੈਂਬਰ ਹਾਜ਼ਰ ਸਨ।
HOME ਵਕੀਲ ਬਾਠ ਬਣੇ ਬਾਰ ਕੌਸਲ ਚੰਡੀਗੜ ਦੇ ਵਿਜ਼ੀਲੈਂਸ ਕਮੇਟੀ ਮੈਂਬਰ।