ਵਕਤ ਮਸ਼ਕਰੀ

ਰਜਿੰਦਰ ਸਿੰਘ ਰਾਜਨ

(ਸਮਾਜ ਵੀਕਲੀ)

ਵਕਤ ਮਸ਼ਕਰੀ ਕਰ ਗਿਆ , ਮਿੱਤਰੋ ਸਾਡੇ ਨਾਲ।
ਅੱਜਕਲ੍ਹ ਮੂੰਹ ਨੂੰ ਢੱਕ ਕੇ , ਪੁੱਛਣਾ ਪੈਂਦਾ ਹਾਲ ।
ਵਕਤ ਮਸ਼ਕਰੀ ਕਰ ਗਿਆ , ਆਖੇ ਮੂਲ ਪਛਾਣ ।
ਕੌਣ ਸੁਹੱਪਣ ਵੇਖਦਾ , ਢੱਕੀ ਮਿਲੇ ਮੁਸਕਾਨ ।
ਵਕਤ ਮਸ਼ਕਰੀ ਕਰ ਗਿਆ , ਮਿਲੇ ਸਲੂਣੀ ਪੀੜ ।
ਹੁਣ ਨਾ ਚੰਗੀ ਲੱਗਦੀ , ਸੱਜਣਾਂ ਦੀ ਦੰਦਰੀੜ ।
ਵਕਤ ਮਸ਼ਕਰੀ ਕਰ ਗਿਆ , ਅੱਖ ਤੂੰ ਆਪਣੀ ਖੋਲ ।
ਚਗਲੇ਼ ਵਿਹੜੇ ਦੇਸ਼ ਦੇ , ਕੀ ਕਰਨਾ ਤੂੰ ਬੋਲ ?
ਵਕਤ ਮਸ਼ਕਰੀ ਕਰ ਗਿਆ , ਪਤਝੜ ਝਾੜੇ ਪੱਤ ।
ਕਿਹੜਾ ਦੇਵੇ ਸਾਹਿਬ ਨੂੰ , ਉੱਠ ਕੇ ਮੱਤ ਸੁਮੱਤ ।
ਵਕਤ ਮਸ਼ਕਰੀ ਕਰ ਗਿਆ , ਸੁਣੇ ਨਾ ਕੋਈ ਅਵਾਜ਼ ।
ਹਾਕਮ ਸਾਡੇ ਆਲਸੀ , ਪਏ ਕਰੇਂਦੇ ਰਾਜ ।
ਵਕਤ ਮਸ਼ਕਰੀ ਕਰ ਗਿਆ , ਅੱਖਰ ਹੋਏ ਖਾਮੋਸ਼ ।
ਕੂੜ ਹਨੇਰਾ ਫੈਲਿਆ , ਕਿੱਥੇ ਕਰੀਏ ਰੋਸ਼ ।
ਵਕਤ ਮਸ਼ਕਰੀ ਕਰ ਗਿਆ , ਚੜ੍ਹਦਾ ਮਾੜਾ ਜੇਠ ।
ਬੇਰਸ ਹੋਈ ਜ਼ਿੰਦਗੀ , ਆਈ ਥੇਹਾਂ ਹੇਠ ।
ਵਕਤ ਮਸ਼ਕਰੀ ਕਰ ਗਿਆ , ਲੱਭਦਾ ਨਾ ਇਨਸਾਨ ।
ਤਖ਼ੱਲਸ ਜਾਤਾਂ ਗੋਤ ਨੇ , ਪੜਿਆਂ ਦੀ ਪਹਿਚਾਨ ।
ਵਕਤ ਮਸ਼ਕਰੀ ਕਰ ਗਿਆ , ਰੁੱਤ ਮਰੂੰਡੇ ਰੁੱਖ ।
ਅੱਗੇ ਲੱਗ ਕੇ ਖੁਦ ਹੀ , ਝੱਲੀਏ ਮਿੱਤਰਾ ਦੁੱਖ ।
ਰਜਿੰਦਰ ਸਿੰਘ ਰਾਜਨ
ਸੁੰਦਰ ਬਸਤੀ
ਡੀਸੀ ਕੋਠੀ ਰੋਡ, ਸੰਗਰੂਰ
96538-85032

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUK Parliament to reopen after local elections
Next articleਕੋਵਿਡ-19 ਵੈਕਸੀਨ ਲਗਵਾਉਣ ਨਾਲ ਹੋਣ ਵਾਲੇ ਸਾਈਡ ਇਫੈਕਟ