ਨਵੀਂ ਦਿੱਲੀ (ਸਮਾਜ ਵੀਕਲੀ) : ਪੂਰਬੀ ਲੱਦਾਖ ਵਿਚ ਚੀਨ ਨਾਲ ਬਣੇ ਟਕਰਾਅ ਬਾਰੇ ਫ਼ੌਜ ਦੇ ਚੋਟੀ ਦੇ ਕਮਾਂਡਰ ਵਿਸਥਾਰ ਵਿਚ ਵਿਚਾਰ-ਚਰਚਾ ਕਰਨਗੇ। ਇਸ ਤੋਂ ਇਲਾਵਾ ਲੰਮੇ ਸਮੇਂ ਤੋਂ ਲਟਕੇ ਕਈ ਸੁਧਾਰਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਚਾਰ ਦਿਨਾਂ ਦੀ ਕਾਨਫ਼ਰੰਸ 26 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਮੁਲਕ ਅੱਗੇ ਬਣੀਆਂ ਰੱਖਿਆ ਚੁਣੌਤੀਆਂ ਚਰਚਾ ਦਾ ਕੇਂਦਰ ਹੋਣਗੀਆਂ। ਅੰਦਰੂਨੀ ਕਮੇਟੀਆਂ ਨੇ ਵੱਖ-ਵੱਖ ਸੁਧਾਰਾਂ ਦੀ ਸਿਫ਼ਾਰਿਸ਼ ਕੀਤੀ ਹੈ। ਸਰੋਤਾਂ ਦੀ ਮੰਗ ਮੁਤਾਬਕ ਵਰਤੋਂ ਬਾਰੇ ਸਿਫ਼ਾਰਿਸ਼ਾਂ ਨੂੰ ਅੰਤਿਮ ਛੋਹ ਦੇਣ ਦਾ ਯਤਨ ਵੀ ਇਸ ਮੌਕੇ ਕੀਤਾ ਜਾਵੇਗਾ।
HOME ਲੱਦਾਖ ਦੀ ਸਥਿਤੀ ਤੇ ਫ਼ੌਜੀ ਸੁਧਾਰਾਂ ਬਾਰੇ ਚਰਚਾ ਕਰਨਗੇ ਕਮਾਂਡਰ