ਫਿਲੌਰ, (ਸਮਾਜ ਵੀਕਲੀ ਬਿਊਰੋ) – ਸਥਾਨਕ ਨੂਰਮਹਿਲ ਰੋਡ ਮੁਹੱਲਾ ਰਵਿਦਾਸਪੁਰਾ ਵਿਖੇ ਟਿਊਬਵੈੱਲ ਨੰਬਰ 4 ਤੇ ਲੱਖਾਂ ਦੀ ਲਾਗਤ ਨਾਲ ਲੱਗਾ ਜਨਰੇਟਰ ਪਿਛਲੇ ਲਗਭਗ 4 ਸਾਲਾਂ ਤੋਂ ਖਰਾਬ ਹੋਣ ਕਾਰਨ ਲੋਕ ਬੇਹਦ ਪ੍ਰੇਸ਼ਾਨ ਹਨ। ਜਿਕਰਯੋਗ ਹੈ ਕਿ ਬਿਜਲੀ ਬੰਦ ਹੋਣ ਦੀ ਸੂਰਤ ਵਿਚ ਲੋਕਾ ਦੀ ਸਹੂਲਤ ਲਈ ਲਗਾਏ ਗਏ ਇਸ ਜਨਰੇਟਰ ਨੂੰ ਪਿਛਲੇ ਲਗਭਗ 4 ਸਾਲਾਂ ਤੋਂ ਚਲਾਇਆ ਹੀ ਨਹੀ ਗਿਆ ਜਿਸ ਸਬੰਧੀ ਸਥਾਨਕ ਲੋਕ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਵਾਟਰ ਸਪਲਾਈ ਦੇ ਅਧਿਕਾਰੀਆਂ ਨਾਲ ਵੀ ਗੱਲ ਕਰ ਚੁੱਕੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦ ਉਹ ਉਕਤ ਜਨਰੇਟਰ ਨੂੰ ਨਾ ਚਲਾਉਣ ਸਬੰਧੀ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਦੇ ਹਨ ਤਾ ਉਹ ਜਨਰੇਟਰ ਵਿਚ ਕੁਝ ਤਕਨੀਕੀ ਖਰਾਬੀ ਦੀ ਗੱਲ ਕਹਿ ਕੇ ਪੱਲਾ ਝਾੜ ਦਿੰਦੇ ਹਨ ਜਦ ਕਿ ਜਨਰੇਟਰ ਪਹਿਲਾ ਬਿਲਕੁਲ ਠੀਕ ਚੱਲਦਾ ਸੀ ਪਰ ਟਿਊਬਵੈੱਲ ਤੇ ਡੀਜ਼ਲ ਨਾ ਹੋਣ ਕਾਰਨ ਇਹ ਲਗਾਤਾਰ ਕਈ ਸਾਲ ਬੰਦ ਰਿਹਾ ਜੋ ਅੱਜ ਤੱਕ ਨਹੀ ਚੱਲਿਆ। ਇਲਾਕੇ ਅੰਦਰ ਲੱਗ ਰਹੇ ਬਿਜਲੀ ਦੇ ਕੱਟਾ ਅਤੇ ਟਿਊਬਵੈੱਲ ਤੇ ਲੱਗੇ ਜਨਰੇਟਰ ਦੀ ਖਰਾਬੀ ਕਾਰਨ ਸਥਾਨਕ ਲੋਕ ਬਿਜਲੀ ਜਾਣ ਦੀ ਸੂਰਤ ਵਿਚ ਪਾਣੀ ਦੀ ਬੂੰਦ ਬੂੰਦ ਲਈ ਤਰ ਜਾਂਦੇ ਹਨ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਸਬੰਧਿਤ ਵਿਭਾਗ ਪਾਸੋਂ ਮੰਗ ਕੀਤੀ ਕਿ ਜਾ ਤਾ ਉਕਤ ਜਨਰੇਟਰ ਨੂੰ ਵਿਭਾਗ ਠੀਕ ਕਰੇ ਜਾ ਫਿਰ ਚੁੱਕ ਕੇ ਲੈ ਜਾਵੇ। ਹੁਣ ਵੇਖਣਾ ਹੋਵੇਗਾ ਕਿ ਉਕਤ ਜਨਰੇਟਰ ਸਬੰਧੀ ਕੁੰਬਕਰਨੀ ਨੀਦ ਸੁੱਤਾ ਵਿਭਾਗ ਸਥਾਨਕ ਲੋਕਾਂ ਨੂੰ ਰਾਹਤ ਦੇਵੇਗਾ ਜਾ ਮੁਸੀਬਤ ਜਿਉ ਦੀ ਤਿਉ ਬਣੀ ਰਹੇਗੀ।
INDIA ਲੱਖਾਂ ਦੀ ਲਾਗਤ ਨਾਲ ਲੱਗਾ ਜਨਰੇਟਰ 4 ਸਾਲਾਂ ਤੋਂ ਖਰਾਬ ਹੋਣ ਕਾਰਨ...