ਲੰਮੇ ਅਤੇ ਕਾਣੇ ਦੋ ਪਿੰਡਾਂ ਦੇ ਕ੍ਰਿਕਟ ਖਿਡਾਰੀ ਇੱਕ ਗਰਾਉਂਡ ਵਿਚ ਹੀ ਕਰਦੇ ਨੇ ਪ੍ਰੈਕਟਿਸ – ਸਰਪੰਚ

ਇੱਕੋ ਹੀ ਹੈ ਦੋ ਪਿੰਡਾਂ ਦੀ ਕ੍ਰਿਕਟ ਟੀਮ

ਹੁਸ਼ਿਆਰਪੁਰ /ਸ਼ਾਮ ਚੁਰਾਸੀ, ਸਮਾਜ ਵੀਕਲੀ (ਕੁਲਦੀਪ ਚੁੰਬਰ ) – ਪਿੰਡ ਲੰਮੇ ਜਿਲਾ ਹੁਸ਼ਿਆਰਪੁਰ ਤੇ ਪਿੰਡ ਕਾਣੇ ਜਿਲਾ ਹੁਸ਼ਿਆਰਪੁਰ ਦੀਆ ਪੰਚਾਇਤਾ ਵੱਖੋ – ਵੱਖਰੀਆਂ ਹਨ ਅਤੇ ਇਹ ਦੋਵਾਂ ਪਿੰਡਾਂ ਦੀ ਇਕੋ ਗਰਾਊੰਡ ਅਤੇ ਦੋਵੇਂ ਪਿੰਡਾਂ ਦੇ ਖਿਡਾਰੀ ਇਕੱਠੇ ਹੀ ਕ੍ਰਿਕਟ ਖੇਡਦੇ ਹਨ, ਸੋ ਇਸ ਕਰਕੇ ਸਭ ਖੇਡ ਕਲੱਬਾਂ ਅਤੇ ਟੂਰਨਾਮੈਂਟ ਕਮੇਟੀਆਂ ਨੂੰ ਬੇਨਤੀ ਹੈ ਕਿ ਦੋਵੇਂ ਪਿੰਡਾਂ ਦੇ ਖਿਡਾਰੀ ਸਾਰੇ ਇਕੱਠੇ ਖੇਡਦੇ ਹਨ ਅਤੇ ਇਸ ਟੀਮ ਉੱਪਰ ਕਿਸੇ ਵੀ ਤਰ੍ਹਾਂ ਦਾ ਅਬਜੈਕਸ਼ਨ ਨਾ ਕੀਤਾ ਜਾਵੇ l

ਇਸ ਟੀਮ ਵਿਚ ਸਾਗਰ ਜੱਸਲ , ਹਿੰਮਤਿਆਰ ਜੱਸਲ , ਵਿਸ਼ਾਲ ਜੱਸਲ , ਸਾਹਿਲ ਜੱਸਲ , ਜਗਦੀਪ ਸਿਘ , ਕਿਰਨਪ੍ਰੀਤ ਸਿੰਘ , ਗੁਰਦੀਪ ਸਿੰਘ , ਜਸਜੀਤ ਸਿੰਘ, ਰਮਨ ਜੱਸਲ, ਦੀਪੂ , ਮੰਨਦੀਪ ਜੱਸਲ , ਰਵਨੀਤ ਰਾਜੂ, ਸੁਖਦੀਪ ਸਿੰਘ , ਅਮਨ ਜੱਸਲ , ਹਰਪਾਲ ਸਿੰਘ ਖਿਡਾਰੀ ਖੇਡਦੇ ਹਨ l ਖਿਡਾਰੀਆਂ ਨੇ ਦੱਸਿਆ ਕੇ ਦੋਨੋਂ ਪਿੰਡਾਂ ਦੇ ਸਰਪੰਚ ਸਾਹਿਬ ਵੀ ਇਸ ਸੂਚਨਾ ਨਾਲ ਸਹਿਮਤ ਹਨ l

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਿਜਲੀ ਦੀ ਘੱਟ ਸਪਲਾਈ ਕਾਰਨ ਕਿਸਾਨ ਵਫਦ ਦਾ ਚੜਿਆ ਪਾਰਾ
Next articleਤੰਬਾਕੂਨੋਸ਼ੀ ਦੀ ਆਦਤ, ਮੌਤ ਨੂੰ ਦਾਵਤ