ਲੰਡਨ (ਸਮਾਜਵੀਕਲੀ) : ਲੰਡਨ ਵਿਚ ਇਕ ਸਿਆਹ ਵਿਅਕਤੀ ਨੂੰ ਕਾਬੂ ਕਰਨ ਲਈ ਉਸ ਦਾ ਸਿਰ ਅਤੇ ਗਰਦਨ ਗੋਡੇ ਦੱਬੇ ਹੋਣ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਕਾਟਲੈਂਡ ਯਾਰਡ ਦੇ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬ੍ਰਿਟੇਨ ਦੀ ਰਾਜਧਾਨੀ ਦੇ ਇਸਲਿੰਗਟਨ ਖੇਤਰ ਵਿਚ ਰਿਕਾਰਡ ਕੀਤੀ ਗਈ ਵੀਡੀਓ ਵਿਚ ਦੋ ਅਧਿਕਾਰੀ ਦਿਖਾਈ ਦਿੱਤੇ ਜਿਨ੍ਹਾਂ ਨੇ ਫੁੱਟਪਾਥ ‘ਤੇ ਹੱਥਕੜੀ ਲਗਾਏ ਵਿਅਕਤੀ ਦੇ ਗਰਦਨ ਤੇ ਸਿਰ ਉਪਰ ਗੋਡਾ ਰੱਖਿਆ ਹੋਇਆ ਹੈ।
ਇਸ ਘਟਨਾ ਤੋਂ ਬਾਅਦ ਮੈਟਰੋਪੋਲੀਟਨ ਪੁਲੀਸ ਅਧਿਕਾਰੀ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਅਮਰੀਕਾ ਦੇ ਮਿਨੀਆਪੋਲਿਸ ਵਿੱਚ ਪੁਲੀਸ ਹਿਰਾਸਤ ਵਿੱਚ 46 ਸਾਲਾ ਅਫਰੀਕੀ ਅਮਰੀਕੀ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਬ੍ਰਿਟੇਨ ਵਿੱਚ ਵੀ ਵਿਸ਼ਾਲ ਪ੍ਰਦਰਸ਼ਨ ਹੋਏ ਸਨ।