ਲੌਂਗੇਵਾਲ ਪੋਸਟ ਦੇ ਹੀਰੋ ਵੀਰ ਚੱਕਰ ਵਿਜੇਤਾ ਕੈਪਟਨ ਸਵਰਗਵਾਸੀ ਰਤਨ ਸਿੰਘ ਟਿੱਬਾ ਦੀ ਪਤਨੀ ਬੀਬੀ ਗੁਰਦੀਪ ਕੌਰ ਦਾ ਦਿਹਾਂਤ

 ਕਪੂਰਥਲਾ  (ਸਮਾਜ ਵੀਕਲੀ) ( ਕੌੜਾ  ) ਹਿੰਦ ਪਾਕਿ  1971ਯੁੱਧ ਵਿੱਚ ਲੌਂਗੇਵਾਲ ਪੋਸਟ ਦੇ ਹੀਰੋ ਵੀਰ ਚੱਕਰ ਵਿਜੇਤਾ ਆਨੇਨਰੀ ਕੈਪਟਨ ਸਵਰਗਵਾਸੀ ਰਤਨ ਸਿੰਘ  ਟਿੱਬਾ ਦੀ ਧਰਮ ਪਤਨੀ ਬੀਬੀ ਗੁਰਦੀਪ ਕੌਰ ਦਾ ਬੀਤੇ ਦਿਨ ਅਚਾਨਕ ਦਿਹਾਂਤ ਹੋ ਗਿਆ। ਉਹ 95 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ‌ਤਿੰਨ ਬੇਟੀਆਂ ਪ੍ਰਕਾਸ਼ ਕੌਰ, ਹਰਜਿੰਦਰ ਕੌਰ, ਸੰਤੋਸ਼ ਕੌਰ ਅਤੇ ਤਿੰਨ ਬੇਟੇ ਛੱਡ ਗਏ ਹਨ। ਉਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਪਰਿਵਾਰਕ ਸੂਤਰਾਂ ਅਨੁਸਾਰ ਬੀਬੀ ਗੁਰਦੀਪ ਕੌਰ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 26 ਦਸੰਬਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਟਿੱਬਾ ਵਿਖੇ ਹੋਣਗੇ। ਬੀਬੀ ਗੁਰਦੀਪ ਕੌਰ ਦੇ ਦਿਹਾਂਤ ਉਪਰ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲੇ,ਸੰਤ ਗੁਰਚਰਨ ਸਿੰਘ ਠੱਟੇ ਵਾਲੇ, ਸਾਬਕਾ ਕੈਬਨਿਟ ਮੰਤਰੀ ਡਾਕਟਰ ਉਪਿੰਦਰਜੀਤ ਕੌਰ, ਪ੍ਰੋਫੈਸਰ ਚਰਨ ਸਿੰਘ ਟਿੱਬਾ ਕੈਪਟਨ ਚੰਚਲ ਸਿੰਘ ਕੌੜਾ, ਸੂਬੇਦਾਰ ਗੁਰਮੇਲ ਸਿੰਘ ,ਕੈਪਟਨ ਅਜੀਤ ਸਿੰਘ ਕੌੜਾ, ਕੈਪਟਨ ਕਰਤਾਰ ਸਿੰਘ ਟਿੱਬਾ,  ਸਾਬਕਾ ਬਲਾਕ ਸੰਮਤੀ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ  ,ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ, ਸਰਪੰਚ ਬਲਜੀਤ ਸਿੰਘ ਟਿੱਬਾ, ਸੱਜਣ ਸਿੰਘ ,  ਨਰਿੰਦਰ ਸਿੰਘ ਸੋਨੀਆ  ਸਰਪ੍ਰਸਤ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ,  ਸੁਰਿੰਦਰ ਸਿੰਘ ਬੱਬੂ ਪ੍ਰਧਾਨ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ  ,ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਪ੍ਰਿੰਸੀਪਲ ਡਾਕਟਰ ਸੁਖਵਿੰਦਰ ਸਿੰਘ ਰੰਧਾਵਾ, ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਲਿਫਟਰ, ਸਾਬਕਾ ਸਰਪੰਚ ਬੀਬੀ ਜਸਵਿੰਦਰ ਕੌਰ ਟਿੱਬਾ, ਚੇਅਰਮੈਨ ਪਰਵਿੰਦਰ ਸਿੰਘ ਪੱਪਾ, ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸੌਂਦ, ਮਾਸਟਰ ਰਣਜੀਤ ਸਿੰਘ ਬਿਧੀਪੁਰ, ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Previous article67.60% and 47.56% polling for panch and sarpanch seats in J&K
Next articleਗੀਤ