ਨੂਰਮਹਿਲ – (ਹਰਜਿੰਦਰ ਛਾਬੜਾ) ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਨੇ ਸਮਾਜ ਸੇਵਾ ਵਿੱਚ ਆਪਣੇ ਹੋਰ ਕਦਮ ਵਧਾਉਂਦੇ ਹੋਏ ਨੂਰਮਹਿਲ ਦੀ ਇੱਕ ਲੋੜਬੰਦ ਲੜਕੀ ਦੇ ਵਿਆਹ ਲਈ ਸਹਾਇਤਾ ਵਜੋਂ ਸਿਲਾਈ ਮਸ਼ੀਨ ਦਾ ਉਪਹਾਰ ਦਿੱਤਾ।
ਇਸ ਮੌਕੇ ਲੜਕੀ ਦੀ ਮਾਤਾ ਸ੍ਰੀਮਤੀ ਨਿਰਮਲ, ਲਾਇਨ ਅਸ਼ੋਕ ਸੰਧੂ ਨੰਬਰਦਾਰ, ਲਾਇਨ ਬਬਿਤਾ ਸੰਧੂ, ਰੂਬੀ ਸ਼ਰਮਾਂ, ਰਮਾ ਸੋਖਲ, ਦਿਨਕਰ ਸੰਧੂ, ਆਂਚਲ ਸੰਧੂ ਸੋਖਲ ਹਾਜ਼ਿਰ ਸਨ। ਸਾਰਿਆਂ ਨੇ ਮਿਸ ਰੰਜਨਾ ਦੇ ਵਿਆਹੁਤਾ ਜੀਵਨ ਲਈ ਆਪਣੀਆਂ ਸ਼ੁਭ ਕਾਮਨਾਵਾਂ ਵੀ ਭੇਂਟ ਕੀਤੀਆਂ।