(ਸਮਾਜ ਵੀਕਲੀ)
ਕਾਇਮ ਕਰਨ ਮਿਸਾਲ ਲੋਕ ਏਕਤਾ ਦੀ,
ਸਭ ਥਾਵਾਂ ਤੋਂ ਕਿਰਤੀ ਕਿਸਾਨ ਆਏ।
ਯੂ.ਪੀ.,ਐੱਮ.ਪੀ., ਪੰਜਾਬ, ਗੁਜਰਾਤ ਨਾਲ਼ੇ,
ਵਧ ਚੜ੍ਹ ਕੇ ਹਰਿਆਣਾ, ਰਾਜਸਥਾਨ ਆਏ।
ਆਧਰਾਂ, ਅਸਮ, ਹਿਮਾਚਲ, ਬਿਹਾਰ, ਕੇਰਲ,
ਛਤੀਸਗੜ੍ਹ ਤੋਂ ਵੀ ਕਰਨ ਐਲਾਨ ਆਏ।
ਅਰੁਣਾਚਲ, ਮਣੀਪੁਰ, ਸਿੱਕਮ ਤੇ ਮਹਾਰਾਸ਼ਟਰ,
ਝਾਰਖੰਡ ਤੋਂ ਵੀ ਪਾਉਣ ਘਮਸਾਨ ਆਏ।
ਉੱਤਰਾਖੰਡ, ਬੰਗਾਲ, ਗੋਆ, ਤੇਲੰਗਾਨਾ,
ਤ੍ਰਿਪੁਰਾ, ਤਮਿਲਨਾਡੂ ਪਾਉਣ ਜਾਨ ਆਏ।
ਨਾਗਾਲੈਂਡ, ਕਰਨਾਟਕ, ਮੇਘਾਲਿਆ ਕੀ,
ਉੜੀਸਾ, ਮਿਜੋਰਮ ਬਣਨ ਨੂੰ ਸ਼ਾਨ ਆਏ।
ਘੜਾਮੇਂ ਵਾਲ਼ਿਆ ਅਕਲ ਦਿਆਂ ਅਨ੍ਹਿਆਂ ਲਈ,
ਖਾਲਿਸਤਾਨ ਤੇ ਬੱਸ ਪਾਕਿਸਤਾਨ ਆਏ।
ਖਾਲਿਸਤਾਨ ਤੇ ਬੱਸ ਪਾਕਿਸਤਾਨ ਆਏ।
ਰੋਮੀ ਘੜਾਮੇਂ ਵਾਲ਼ਾ।
98552-81105