ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਲੋਕ ਸਾਹਿਤ ਕਲਾ ਕੇਂਦਰ ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਸ਼ੌਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕੇਂਦਰ ਦੇ ਪ੍ਰਧਾਨ ਬਲਰਾਜ ਕੋਹੜਾ, ਜਨਰਲ ਸਕੱਤਰ ਜੈਲਦਰ ਸਿੰਘ ਹਸਮੁਖ, ਪ੍ਰੈਸ ਸਕੱਤਰ ਧਰਮ ਪਾਲ ਪੈਂਥਰ, ਸ਼ਾਇਰ ,ਅਸ਼ਵਨੀ ਜੋਸ਼ੀ,ਸਰਪਰਸਤ ਚੰਨ ਮੋਮੀ, ਹਰਜਿੰਦਰ ਸੈਦੋਵਾਲੀਆ, ਰਮੇਸ਼ ਜਾਦੂਗਰ, ਮਾਸਟਰ ਹਰਜਿੰਦਰ ਸਿੰਘ, ਇਪਟਾ ਪੰਜਬ ਤੋਂ ਇੰਦਰਜੀਤ ਰੂਪੋਵਾਲੀ, ਮਨਹੋਰ ਚੱਢਾ, ਰਣਜੀਤ ਸਿੰਘ ਖਾਲਸਾ, ਡਾਕਟਰ ਪਰਮਜੀਤ ਸਿੰਘ ਮਾਨਸਾ, ਡਾਕਟਰ ਭੁਪਿੰਦਰ ਕੌਰ, ਮਨਜਿੰਦਰ ਕਮਲ ਅਤੇ ਪ੍ਰਬੋਧ ਕੁਮਾਰ ਆਦਿ ਸ਼ਾਇਰਾਂ ਨੇ ਨੌਜਵਾਨ ਗਾਇਕ ਦਿਲਜਾਨ ਦੇ ਸੜਕ ਦੁਰਘਟਨਾ ਦਾ ਸ਼ਿਕਾਰ ਹੋਣ ਉਪਰੰਤ ਮੌਤ ਹੋ ਗਈ।
ਜਿਸ ਨਾਲ ਸੰਗੀਤਕ ਜਗਤ ਨੂੰ ਜਿੱਥੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।ਉਥੇ ਹੀ ਸਮਾਜ ਨੇ ਵੀ ਇੱਕ ਵਧੀਆ ਗਾਇਕ ਗੁਆ ਲਿਆ ਹੈ। ਇਸ ਦੇ ਨਾਲ ਹੀ ਸਾਹਿਤਕਰ ਅਤੇ ਪੱਤਰਕਾਰ ਇਬਲੀਸ਼ ਦਾ ਚਲੇ ਜਾਣਾ ਜਿਥੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਪਿਆ ਹੈ। ਉਸ ਦੇ ਨਾਲ ਨਾਲ ਗਾਇਕ ਦਿਲਜਾਨ ਤੇ ਮਨਜੀਤ ਸਿੰਘ ਇਬਲੀਸ ਦੇ ਚਲੇ ਜਾਣ ਨਾਲ ਗਾਇਕੀ ਤੋਂ ਇਲਾਵਾ ਸਾਹਿਤਕ ਪਿੱੜ ਨੂੰ ਲੰਬੇ ਸਮੇਂ ਤੋਂ ਘਾਟ ਰੜਕਦੀ ਰਹੇਗੀ। ਕੇਂਦਰ ਨੇ ਜਿਥੇ ਦੋਵਾਂ ਪ੍ਰੀਵਾਰਾਂ ਨਾਲ ਆਪਣੀ ਸੰਵੇਦਨਾ ਪ੍ਰਗਟ ਕੀਤੀ। ਉਥੇ ਪਰਿਵਾਰ ਨੂੰ ਇਹ ਕੁਦਰਤ ਦਾ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ।