ਅੱਜ ਆਖਾਂ ਮੋਦੀ, ਸ਼ਾਹ ਨੂੰ…..।

ਬਲਕਾਰ ਸਿੰਘ ਭਾਈ ਰੂਪਾ

(ਸਮਾਜ ਵੀਕਲੀ)

ਅੱਜ ਆਖਾ ਮੋਦੀ, ਸ਼ਾਹ ਨੂੰ ,ਕਿਤੋਂ ਸੰਸਦ ਵਿੱਚੋਂ ਬੋਲ ,
ਕਾਲੇ ਕਾਨੂੰਨ ਰੱਦ ਕਰਨ ਲਈ ਕੋਈ ਅਗਲਾ ਵਰਕਾ ਖੋਲ੍ਹ।
ਲੋਕੀ ਸੜਕਾਂ ਉੱਤੇ ਬੈਠ ਗੲੇ ਤੂੰ ਕਿਓਂ ਬੈਠਾ ਅਡੋਲ,
ਕਿਤੇ ਇਹ ਨਾ ਹੋਵੇ ਜ਼ਾਲਮਾਂ ਜਾਵੇ ਲੋਕਾਂ ਦਾ ਖ਼ੂਨ ਖੌਲ।
ਕਿਓ ਤੂੰ ਬੇਦਰਦੀ ਹੋ ਗਿਆ ਸੁਣੇ ਨਾ ਲੋਕਾਂ ਦੀ ਬਾਤ,
ਕਿਤੇ ਠੰਢੇ ਦਿਮਾਗ ਨਾਲ ਸੋਚ ਕੇ ਅੰਦਰ ਮਾਰੀ ਆਪਣੇ ਝਾਤ।
ਕਿਓ ਅੰਡਾਨੀਆ ਅੰਬਾਨੀਆ ਨੂੰ ਵੇਚਦਾ ,ਜਾਵੇ ਦਿਨੋਂ- ਦਿਨ ਦੇਸ਼,
ਬਣ ਲੁਟੇਰੇ ਲੁੱਟ ਰਹੇ ਜਿਨ੍ਹਾਂ ਬਦਲਿਆ ਹੋਇਆ ਭੇਸ।
ਸਿਆਣਾ ਬਣ ਕੇ ਮੋੜ ਲਾ ਬਣਾਏ ਜੋਂ ਕਾਲੇ ਕਾਨੂੰਨ ,
ਦਿਮਾਗ਼ ਤੇਰਾ ਕਿਓ ਹਿਲਿਆ ਪਰਖੇ ਲੋਕਾਂ ਦੇ ਜਾਨੂੰਨ।
“ਬਲਕਾਰ “ਤੈਨੂੰ ਹੈ ਆਖਦਾ , ਤੂੰ ਵਾਪਸ ਲੈ ਕਾਲੇ ਫੁਰਮਾਨ,
ਹੀਰੋ ਫਿਰ ਤੂੰ ਬਣ ਜਾਣਾ, ਤੇਰਾ ਨਹੀਂ ਹੋਣਾ ਅਪਮਾਨ ..।
ਬਲਕਾਰ ਸਿੰਘ “ਭਾਈ ਰੂਪਾ”
ਰਾਮਪੁਰਾ ਫੂਲ, ਬਠਿੰਡਾ।
  • 8727892570
Previous articleਲੋਕ ਸਾਹਿਤ ਕਲਾ ਕੇਂਦਰ ਆਰ ਸੀ ਐੱਫ ਨੇ ਲੇਖਕ ਤੇ ਪੱਤਰਕਾਰ ਇਬਲੀਸ ਤੇ ਗਾਇਕ ਦਿਲਜਾਨ ਦੀ ਮੌਤ ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ
Next articleReal Madrid face injury worries