ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਅਮਰਿੰਦਰ ਸਿੰਘ ਸਰਕਾਰ ਨੂੰ ਹੇਠਾਂ ਲਿਆਉਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੇ ਗਠਨ ਲਈ ਰਾਹ ਤਿਆਰ ਕਰਨਗੇ। ਉਹ ਅੱਜ ਲੰਬੀ ਹਲਕੇ ਦੇ ਪਿੰਡਾਂ ’ਚ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਲਈ ਚੋਣ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਵਾਰ ਸੱਤਾ ’ਚ ਆਉਣ ਮਗਰੋਂ ਅਕਾਲੀ-ਭਾਜਪਾ ਸਰਕਾਰ ਵੱਲੋਂ ਸਰਕਾਰੀ ਖਰਚੇ ’ਤੇ ਪਿੰਡਾਂ ਵਿੱਚ ਬਣੇ ਸਾਰੇ ਕੱਚੇ ਘਰਾਂ ਨੂੰ ਪੱਕੇ ਬਣਾਇਆ ਜਾਵੇਗਾ। ਸੂਬੇ ਦੇ ਸਾਰੇ ਸਾਢੇ 12 ਹਜ਼ਾਰ ਪਿੰਡਾਂ ’ਚ ਸ਼ਹਿਰਾਂ ਵਾਂਗ ਪੀਣ ਲਈ ਸਾਫ ਪਾਣੀ ਦੀ ਸਪਲਾਈ, ਪੱਕੀਆਂ ਗਲੀਅੲਾਂ, ਸੀਵਰੇਜ ਅਤੇ ਗਲੀਆਂ ’ਚ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਵੇਗਾ। ਅਕਾਲੀ ਦਲ ਮੁਖੀ ਨੇ ਅਮਰਿੰਦਰ ਸਿੰਘ ਸਰਕਾਰ ’ਤੇ ਲੋਕਵਿਰੋਧੀ ਹੋਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਇੱਕ ਬੰਦ ਸਰਕਾਰ ਹੈ, ਜਿਸ ਨੇ ਸਾਰੀਆਂ ਲੋਕ ਭਲਾਈ ਨੀਤੀਆਂ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਚੋਣ ਜਲਸਿਆਂ ਮੌਕੇ ਅਕਾਲੀ ਵਰਕਰਾਂ ’ਚ ਸ਼ਕਤੀ ਸੰਚਾਰ ਕਰਦਿਆਂ ਆਖਿਆ ਕਿ ਪੰਜਾਬ ਦਾ ਭਵਿੱਚ ਅਕਾਲੀ ਦਲ ਦੇ ਹੱਥਾਂ ’ਚ ਹੀ ਸੁਰੱਖਿਆ ਹੈ। ਇਸ ਲਈ ਉਹ ਜ਼ਮੀਨ ਪੱਧਰ ’ਤੇ ਡਟ ਕੇ ਪ੍ਰਚਾਰ ਕਰਨ। ਇਸ ਮੌਕੇ ਅਨੰਤਬੀਰ ਸਿੰਘ ਬਾਦਲ, ਅਕਾਲੀ ਦਲ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ, ਤੇਜਿੰਦਰ ਸਿੰਘ ਮਿੱਡੂਖੇੜਾ, ਸਰਕਲ ਪ੍ਰਧਾਨ ਅਵਤਾਰ ਸਿੰਘ ਬਨਵਾਲਾ ਸਮੇਤ ਵੱਖ-ਵੱਖ ਆਗੂ ਮੌਜੂਦ ਸਨ।
INDIA ਲੋਕ ਸਭਾ ਹਲਕਾ ਬਠਿੰਡਾ: ਸੁਖਬੀਰ ਤੇ ਮਨਪ੍ਰੀਤ ਨੇ ਚੋਣ ਪਿੜ ਮਘਾਇਆ