ਲੋਕ ਸਭਾ ’ਚ ਹੰਗਾਮੇ ਦਰਮਿਆਨ ਦੋ ਬਿੱਲ ਪਾਸ

ਵਿਰੋਧੀ ਧਿਰ ਵੱਲੋਂ ਸੰਸਦ ਦੀ ਕਾਰਵਾਈ ’ਚ ਲਗਾਤਾਰ ਪਾਏ ਜਾ ਰਹੇ ਅੜਿੱਕੇ ਕਰਕੇ ਵੀਰਵਾਰ ਨੂੰ ਵੀ ਲੋਕ ਸਭਾ ਦੁਪਹਿਰ ਸਮੇਂ ਦਿਨ ਭਰ ਲਈ ਉਠਾ ਦਿੱਤੀ ਗਈ।
ਇਸ ਤੋਂ ਪਹਿਲਾਂ ਸਦਨ ’ਚ ਖਪਤਕਾਰ ਸੁਰੱਖਿਆ ਬਿੱਲ 2018 ਤੇ ਔਟਿਜ਼ਮ, ਸੇਰੇਬ੍ਰਲ ਪਾਲਸੀ, ਮੈਂਟਲ ਰਿਟਾਰਡੇਸ਼ਨ ਅਤੇ ਮਲਟੀਪਲ ਡਿਸਏਬਿਲੀਟੀਜ਼ ਵਾਲੇ ਵਿਅਕਤੀਆਂ ਦੀ ਭਲਾਈ ਲਈ ਕੌਮੀ ਟਰੱਸਟ (ਸੋਧ) ਬਿੱਲ, 2018 ਨੂੰ ਪਾਸ ਕਰ ਦਿੱਤਾ ਗਿਆ। ਕਾਂਗਰਸ ਮੈਂਬਰਾਂ ਵੱਲੋਂ ਰਾਫ਼ਾਲ ਜੈੱਟ ਸੌਦੇ ਦੇ ਮੁੱਦੇ ’ਤੇ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਬਣਾਉਣ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ। ਰੌਲੇ ਰੱਪੇ ਦਰਮਿਆਨ ਸੱਤਾਧਾਰੀ ਧਿਰ ਨੇ ਦੋਵੇਂ ਬਿੱਲਾਂ ਨੂੰ ਪਾਸ ਕਰਵਾ ਲਿਆ।
ਦੁਪਹਿਰ ਦੋ ਵਜੇ ਜਦੋਂ ਸਦਨ ਜੁੜਿਆ ਤਾਂ ਖਪਤਕਾਰ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਨੇ ਖਪਤਕਾਰ ਸੁਰੱਖਿਆ ਬਿੱਲ ਨੂੰ ਪੇਸ਼ ਕੀਤਾ। ਸੰਖੇਪ ਚਰਚਾ ਮਗਰੋਂ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਇਸ ਦੌਰਾਨ ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰੀ ਥਾਵਰਚੰਦ ਗਹਿਲੋਤ ਨੇ ਦੂਜੇ ਬਿੱਲ ਨੂੰ ਪੇਸ਼ ਕੀਤਾ ਜੋ ਕੁਝ ਮਿੰਟਾਂ ਦੇ ਅੰਦਰ ਹੀ ਪਾਸ ਕਰ ਦਿੱਤਾ ਗਿਆ। ਜਿਵੇਂ ਹੀ ਬਿੱਲ ਪਾਸ ਹੋਏ ਤਾਂ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਸਦਨ ਦਿਨ ਭਰ ਲਈ ਉਠਾ ਦਿੱਤਾ।

Previous articleਆਤਮਸਮਰਪਣ ਲਈ ਸੱਜਣ ਨੇ ਮਹੀਨੇ ਦੀ ਮੋਹਲਤ ਮੰਗੀ
Next articleਸਰਕਾਰੀ ਬੈਂਕਾਂ ਨੂੰ 83 ਹਜ਼ਾਰ ਕਰੋੜ ਰੁਪਏ ਮਿਲਣਗੇ: ਜੇਤਲੀ