(ਸਮਾਜ ਵੀਕਲੀ)
ਬਹਿਰੂਪੀਆਂ ਤੋਂ ਬਚ ਕੇ ਰਹਿਣਾ
ਜਿਹੜੇ ਦੋਹਰੀ ਚਲਦੇ ਚਾਲ।
ਸੱਚ ਲਿਖਿਆ, ਲਿਖਦਾ ਰਹੀਂ
ਭਾਵੇਂ ਲੱਖਾਂ ਉੱਠਣ ਸਵਾਲ ।
ਘੋਟ ਗਲਾ ਹੱਕ ਸੱਚ ਦਾ
ਰਲ ਨਾ ਜਾਵੀੰ ਭੇਡਾਂ ਨਾਲ ।
ਹੁੰਦਾ ਅੰਤ ਹੈ ਮਾੜਾ ਉਨ੍ਹਾਂ ਦਾ
ਪਾਲਤੂ ਹਾਕਮ ਨੇ ਜੋ ਰੱਖੇ ਪਾਲ।
ਲੋਕ ਮਸਲਿਆਂ ਦੀ ਜੇ ਗੱਲ ਕਰੇਂਗਾ
ਤੇਰੀ ਲੋਕਾਂ ਦੇਣੀ ਮਿਸਾਲ ।
ਲਿਖਦਾ ਰਹਿ ਤੂੰ ਭੁੱਚੋ ਵਾਲਿਆ
ਅੰਨ ਦਾਤੇ ਦਾ ਜੋ ਹੋਇਆ ਹਾਲ ।
ਕਲਮ ਜੋ ਤੂੰ ਫੜ ਬੈਠਾ ਏਂ
ਹੁਣ ਕਰਦੀ ਪਈ ਕਮਾਲ ।
ਤੇਰੇ ਸਿਰ ਵੀ ਸਿਹਰਾ ਹੋਣਾ ਜਿੱਤ ਦਾ
ਜਦ ਜਿੱਤਿਆ ਜਾਣਾ ਕਿਲ੍ਹਾ ਹੈ ਲਾਲ ।
ਜਤਿੰਦਰ ਭੁੱਚੋ
9501475400