ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ): ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਪ੍ਰਧਾਨ ਅਸੋਕ ਸੱਲਣ, ਕੌਮੀ ਜਨਰਲ ਸਕੱਤਰ ਅਵਤਾਰ ਬਸੀ ਖਵਾਜ਼ੂ, ਪੰਜਾਬ ਪ੍ਰਧਾਨ ਤਾਰਾ ਚੰਦ , ਜਿਲ੍ਹਾ ਪ੍ਰਧਾਨ ਅਮਰਜੀਤ ਸੰਧੀ , ਬੀਰਪਾਲ ਠਰੋਲੀ , ਜਤਿੰਦਰ ਜੱਸਾ, ਦੇਵ ਰਾਜ ਭਗਤ ਨਗਰ, ਹੰਸ ਰਾਜ ਰਾਣਾ, ਸੁਖਦੇਵ ਅਸਲਾਮਾਬਾਦ ਤੇ ਚੇਅਰਮੈਨ ਤਰਸੇਮ ਦੀਵਾਨਾ ਨੇ ਸਾਝੇ ਰੂਪ ਵਿੱਚ ਕਿਹਾ ਕਿ ਕਰੋਨਾ ਮਹਾਮਾਰੀ ਕਰਫਿਊ ਤੋਂ ਹੁਣ ਤੱਕ ਮਹਿੰਗਾਈ,ਬੇਰੁਜਗਾਰੀ ਅਤੇ ਭੁੱਖਮਰੀ ਦਾ ਸਾਹਮਣਾ ਕਰ ਰਹੇ ਮਜਦੂਰਾਂ ਦੀ ਭਲਾਈ ਲਈ ਕੇਂਦਰ ਅਤੇ ਪੰਜਾਬ ਸਰਕਾਰ ਪੂਰੀ ਤਰਾਂ ਅਵੇਸਲੀ ਅਤੇ ਲਾਪ੍ਰਵਾਹ ਹੋ ਕੇ ਉਦਯੋਗਪਤੀਆਂ,ਸ਼ਰਮਾਏਦਾਰਾਂ ਲਈ ਯੋਜਨਾਵਾਂ ਉਲੀਕ ਰਹੀ ਹੈ।
ਉਨਾਂ ਕਿਹਾ ਮਜਦੂਰਾਂ ਦੇ ਘਰਾਂ ਦੇ ਚੁੱਲੇ ਬੜੀ ਮੁਸ਼ਕਲ ਨਾਲ ਚੱਲ ਰਹੇ ਹਨ ਪਰ ਸਰਕਾਰਾਂ ਸ਼ਰਮਾਏਦਾਰਾਂ ਦੇ ਘਰ ਭਰਨ ਤੇ ਲੱਗੀਆਂ ਹੋਈਆਂ ਹਨ।ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਮਜਦੂਰਾਂ ਦੇ ਸਰਕਾਰੀ ਅਤੇ ਗੈਰ ਸਰਕਾਰੀ ਕਰਜੇ ਮਾਅਫ ਕਰਕੇ ਰਾਹਿਤ ਦੇਵੇ।ਉਨਾਂ ਕਿਹਾ ਕਿ ਸਹਿਕਾਰੀ ਲਪਸਰਕਾਰ ਮਜਦੂਰਾਂ ਦੇ ਕਰਜਾ ਮਾਅਫੀ ਦੇ ਜਾਰੀ ਨੌਟੀਫਿਕੇਸ਼ਨ ਤੇ ਅਮਲ ਕਰਕੇ ਕਰੋਨਾ ਮਹਾਮਾਰੀ ਦੀ ਆੜ ਵਿੱਚ ਲਾਈਆਂ ਜਨਤਕ ਪਬੰਧੀਆਂ ਨੂੰ ਖਤਮ ਕਰੇ
ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਨਕਲੀ ਸ਼ਰਾਬ ਮਾਮਲੇ ਨੂੰ ਸਿਆਸਤ ਵਿੱਚ ਉਲਝਾਕੇ ਰੱਖ ਦਿੱਤਾ ਹੈ ਅਤੇ ਨਕਲੀ ਸ਼ਰਾਬ ਵੇਚਣ ਵਾਲੇ ਤੇ ਬਣਾਉਣ ਵਾਲੇ ਲੋਕਾਂ ਨੂੰ ਬਚਾਉਣ ਲਈ ਹੱਥਕੰਡੇ ਵਰਤ ਰਹੀ ਹੈ।ਉਨਾਂ ਕਿਹਾ ਪੰਜਾਬ ਵਿੱਚ ਕਰੀਬ ਚਾਰ ਸਾਲ ਹੋ ਚੱਲੇ ਹਨ ਕੈਪਟਨ ਸਰਕਾਰ ਬਣੀ ਨੂੰ, ਲੋਕ ਨਕਲੀ ਸ਼ਰਾਬ,ਜਹਿਰੀਲੇ ਨਸ਼ਿਆਂ ਨਾਲ ਮਰ ਰਹੇ ਹਨ ਪਰ ਕੈਪਟਨ ਸਰਕਾਰ ਦੇ ਅਜੇ ਚਾਰ ਹਫਤੇ ਹੀ ਪੂਰੇ ਨਹੀਂ ਹੋਏ ਜਿਸ ਵਿੱਚ ਉਨਾਂ ਨਸ਼ੇ ਖਤਮ ਕਰਨ ਦੀ ਸੋਹ ਖਾਂਧੀ ਸੀ।ਉਨਾਂ ਕਿਹਾ ਬੇਗਮਪੁਰਾ ਟਾਈਗਰ ਫੋਰਸ ਇਨਾਂ ਮੁੱਦਿਆਂ ਨੂੰ ਲੈ ਕੇ ਲੋਕ ਅੰਦੋਲਨ ਸ਼ੁਰੂ ਕਰੇਗੀ।