(ਸਮਾਜ ਵੀਕਲੀ)
ਜਖ਼ਮ ਨੂੰ ਉੱਚੇੜ ਮਾੜਾ,
ਦੁੱਖਾਂ ਨੂੰ ਉੱਧੇੜ ਮਾੜਾ।
ਗ਼ਰੀਬ ਤਾਂਈ ਖਦੇੜ ਮਾੜਾ,
ਕੋਈ ਨਾ ਸਲਾਹਵਦਾ।
ਦੁੱਖੀ ਵੇਖ ਹਾਸਾ ਮਾੜਾ,
ਮਾਰਿਆ ਪਾਸਾ ਮਾੜਾ।
ਮੋਢੇ ਤੇ ਗੰਡਾਸਾ ਮਾੜਾ,
ਸੁੱਖ ਨਾ ਮਨਾਂਵਦਾ।
ਵੈਰੀ ਨੂੰ ਖਗੂੰਰਾ ਮਾੜਾ,
ਟੁੱਟਿਆ ਭਗੂੰੜਾ ਮਾੜਾ।
ਬਾਰ ਵਿੱਚ ਕੂੜਾ ਮਾੜਾ,
ਬਿਮਾਰੀਆਂ ਫੈਲਾਵਦਾ।
ਹੋਸੇਂ ਨੂੰ ਚਾਅ ਮਾੜਾ,
ਮੀਂਹ ਕਣੀ ਗਾਹ ਮਾੜਾ।
ਵੇਹਾ ਕੜਾਹ ਮਾੜਾ,
ਖਾ ਪਛਤਾਵਦਾ।
ਜੜਾਂ ਨੂੰ ਤੇਲ ਮਾੜਾ,
ਜੂਏ ਦਾ ਖੇਲ ਮਾੜਾ।
ਬਹੁਤਾ ਹੇਲ ਮੇਲ ਮਾੜਾ,
ਕਦਰ ਘਟਾਵਦਾ।
ਭਾਈਆਂ ਚ ਵਿਗਾੜ ਮਾੜਾ,
ਜੁਆਕ ਨੂੰ ਰਿਆੜ ਮਾੜਾ।
ਪਿੰਡ ਚ ਬਘਿਆੜ ਮਾੜਾ,
ਸਭ ਨੂੰ ਡਰਾਵਦਾ।
ਜੰਝ ਤਾਂਈ ਮੀਂਹ ਮਾੜਾ,
ਨਸ਼ਿਆਂ ਨੂੰ ਪੀ ਮਾੜਾ।
ਖੰਘ ਨੂੰ ਘੀ ਮਾੜਾ,
ਡਾਕਟਰ ਬੁਲਾਂਵਦਾ।
ਪੱਤੋ, ਨੂੰ ਵਹਿਮ ਮਾੜਾ,
ਦੁਸ਼ਮਣ ਕਾਇਮ ਮਾੜਾ।
ਖੁੰਝਿਆਂ ਟਾਇਮ ਮਾੜਾ,
ਵਖ਼ਤ ਗਵਾਵਦਾ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly