ਲੋਕ ਗਾਇਕ ਕਲਾ ਮੰਚ ਭੋਗਪੁਰ ਨੇ ਵੰਡਿਆ ਰਾਸ਼ਨ

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) – ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੀ ਇਕਾਈ ਭੋਗਪੁਰ ਵਲੋਂ ਸਭਾ ਦੇ ਪ੍ਰਧਾਨ ਤਾਜ਼ ਨਗੀਨਾ, ਸੀਨੀਅਰ ਮੈਂਬਰ ਸੁਰਿੰਦਰ ਲਾਡੀ, ਉਪ ਪ੍ਰਧਾਨ ਕੁਲਦੀਪ ਚੁੰਬਰ ਦੀ ਦੇਖ ਰੇਖ ਹੇਠ ਪਹਿਲਾ ਰਾਸ਼ਨ ਵੰਡ ਸਮਾਗਮ ਸਰਕਾਰੀ ਹਦਾਇਤਾਂ ਨੂੰ ਮੁੱਖ ਰੱਖਦਿਆਂ ਕਾਰਜ ਸਾਧਕ ਅਫ਼ਸਰ ਭੋਗਪੁਰ ਦੀ ਨਿਰਦੇਸ਼ਨਾਂ ਹੇਠ ਕਰਵਾਇਆ ਗਿਆ। ਇਸ ਮੌਕੇ ਵੱਖ ਵੱਖ ਪ੍ਰੋਗਰਾਮਾਂ ਤੋਂ ਵਿਰਵੇ ਹੋਏ ਗਾਇਕਾਂ, ਸਾਜੀਆਂ, ਸੰਚਾਲਕਾਂ, ਡੀ ਜੇ ਵਾਲਿਆਂ, ਕਵਾਲ, ਨਕਾਲ ਅਤੇ ਹੋਰ ਸੰਗੀਤ ਨਾਲ ਸਬੰਧਿਤ ਵਿਅਕਤੀਆਂ ਨੂੰ ਸਰਕਾਰੀ ਰਾਸ਼ਨ ਮੁਹੱਈਆ ਕਰਵਾਇਆ ਗਿਆ।

ਇਸ ਮੌਕੇ ਕਾਰਜ ਸਾਧਕ ਅਫ਼ਸਰ ਸ਼੍ਰੀ ਰਾਮ ਜੀਤ ਭੋਗਪੁਰ ਨੇ ਇਸ ਕਾਰਜ ਦੀ ਸਰਾਹਨਾ ਕੀਤੀ ਅਤੇ ਸਰਕਾਰ ਨੂੰ ਅੱਗੇ ਤੋਂ ਵੀ ਇਸ ਵਰਗ ਦਾ ਵਿਸ਼ੇਸ਼ ਖਿਆਲ ਰੱਖਣ ਦੀ ਅਪੀਲ ਕੀਤੀ। ਗਾਇਕ ਸੁਰਿੰਦਰ ਲਾਡੀ ਅਤੇ ਪ੍ਰਧਾਨ ਤਾਜ਼ ਨਗੀਨਾ ਨੇ ਇਸ ਸਮਾਰੋਹ ਵਿਚ ਸ਼ਿਰਕਤ ਕਰਨ ਵਾਲੇ ਸਾਰੇ ਹੀ ਕਲਾਕਾਰਾਂ ਦਾ ਅਤੇ ਖੁਰਾਕ ਅਤੇ ਫੂਡ ਸਪਲਾਈ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਪੰਜਾਬ, ਮਹਿੰਦਰ ਮਾਧੋਪੁਰੀ ਫਗਵਾੜਾ, ਰਮਨਜੀਤ ਲਾਲੀ ਕਾਂਗਰਸੀ ਆਗੂ ਲੁਧਿਆਣਾ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਅਜਿਹਾ ਸਹਿਯੋਗ ਕਰਨ ਦੀ ਆਸ ਜਤਾਈ। ਗਾਇਕ ਦਲਵਿੰਦਰ ਦਿਆਲਪੁਰੀ ਜਲੰਧਰ ਪ੍ਰਧਾਨ ਤੋਂ ਇਲਾਵਾ ਗਾਇਕ ਚੰਨਪ੍ਰੀਤ ਚੰਨੀ, ਐਂਕਰ ਬਲਦੇਵ ਰਾਹੀ, ਗਾਇਕ ਜਸਪਾਲ ਪਿੰਕਾ, ਗਾਇਕ ਸੋਢੀ ਸਾਗਰ, ਗਾਇਕਾ ਬਲਜਿੰਦਰ ਜੋਤੀ ਸਮੇਤ ਕਈ ਹੋਰ ਹਾਜ਼ਰ ਸਨ।

Previous articleਡੀ ਡੀ ਪੰਜਾਬੀ ਜਲੰਧਰ ਦੇ ਪ੍ਰੋਡਿਊਸਰ ਮਨੋਹਰ ਧਾਰੀਵਾਲ ਪੰਜਾਬ ਦੇ ਉਪ ਪ੍ਰਧਾਨ ਨਿਯੁਕਤ
Next articleMaha again zooms to over 6K Covid cases, sees 198 new deaths