(ਸਮਾਜ ਵੀਕਲੀ)
ਲੋਕਾਂ ਦੇ ਸੇਵਕ
========
ਇੱਕ ਸੌ ਪੰਦਰਾਂ ਐੱਮ ਐੱਲ ਏ ,
ਹੁਣ ਦਿੱਲੀ ਵੱਲ ਨੂੰ ਕੂਚ ਕਰਨ ।
ਹੁਣ ਜਿਵੇਂ ਕਿਸਾਨ ਧਰੀਂ ਬੈਠੇ ਨੇ,
ਜਾਨ ਤਲ਼ੀ ‘ਤੇ ਓਹ ਵੀ ਧਰਨ ।
ਨਈਂ ਮਸਲਾ ‘ਕੱਲੇ ਕਿਸਾਨਾਂ ਦਾ ,
ਹੈ ਗੱਲ ਸਮੁੱਚੇ ਸੂਬੇ ਦੀ ,
ਜੇਕਰ ਜਨਤਾ ਦੇ ਪ੍ਰਤੀਨਿਧ ਨੇ ,
ਤਾਂ ਫਿਰ ਲਾਠੀਚਾਰਜ ਤੋਂ ਡਰਨ ।
27 ਅਕਤੂਬਰ ਨੂੰ
==========
ਕੱਲ੍ ਨੂੰ ਸਭੇ ਕਿਸਾਨ ਯੂਨੀਅਨਾਂ ,
ਦਿੱਲੀ ‘ਚ ਕੱਠੀਆਂ ਹੋਣਗੀਆਂ ।
ਸਾਰੇ ਸੂਬਿਆਂ ਦਾ ਏਕਾ ਕਰਕੇ ,
ਹਾਕਮ ਦੀ ਜਾਨ ਨੂੰ ਰੋਣਗੀਆਂ ।
ਇੱਕ ਨਾਂ ਥੱਲੇ ਇੱਕ ਝੰਡੇ ਹੇਠ ,
ਭਾਵੇਂ ਗੱਲ ਕਰਨਗੇ ਸ਼ਾਂਤਮਈ ,
ਜਦੋਂ ਤੱਕ ਨਾ ਪੂਰਾ ਹੱਕ ਮਿਲਿਆ,
ਫਿਰ ਟਿਕ ਕੇ ਨਹੀਂ ਖਲੋਣਗੀਆਂ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ(ਸੰਗਰੂਰ)
ਪੰਜਾਬ 148024