ਲੋਕਤੰਤਰ ਦੀ ਬਹਾਲੀ ਲਈ ਦਿੱਤਾ ਬੰਗਾਲ ਵੱਲ ‘ਵਿਸ਼ੇਸ਼ ਧਿਆਨ’: ਅਮਿਤ ਸ਼ਾਹ

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਖਿਲਾਫ਼ ਇਕ ਬਿਊਟੀ ਸੈਲੂਨ ਵਿਚ ਲੜਕੀ ਨਾਲ ਛੇੜਖਾਨੀ ਦੇ ਦੋਸ਼ਾਂ ਤਹਿਤ ਦਰਜ ਕੇਸ ਵਿਚ ਚੰਡੀਗੜ੍ਹ ਪੁਲੀਸ ਨੇ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬੰਨੀ ਵੱਲੋਂ ਅਦਾਲਤ ਵਿਚ ਆਪਣੀ ਜ਼ਮਾਨਤ ਦੀ ਅਰਜ਼ੀ ਵੀ ਲਗਾਈ ਗਈ ਸੀ ਜਿਸ ਨੂੰ ਅਦਾਲਤ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਘਟਨਾਕ੍ਰਮ ਲਗਪਗ ਪੰਜ ਮਹੀਨੇ ਪਹਿਲਾਂ ਦਾ ਹੈ। ਪੀੜਤ ਲੜਕੀ ਵੱਲੋਂ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਇਲਜ਼ਾਮ ਸੀ ਕਿ ਬੰਨੀ ਉਕਤ ਬਿਊਟੀ ਸੈਲੂਨ ਵਿਚ ਆਪਣੇ ਸਿਰ ਦੀ ਮਸਾਜ ਕਰਵਾਉਣ ਲਈ ਗਏ ਸਨ ਜੋ ਕਿ ਸ਼ਰਾਬੀ ਹਾਲਤ ਵਿਚ ਸੀ। ਉਸ ਨੇ ਸੈਲੂਨ ਦੀ ਰਿਸੈਪਸ਼ਨ ’ਤੇ ਬੈਠੀ ਲੜਕੀ ਨੂੰ ਛੂਹਣ ਦਾ ਯਤਨ ਕੀਤਾ ਤਾਂ ਲੜਕੀ ਨੇ ਉਸ ਦਾ ਵਿਰੋਧ ਕੀਤਾ। ਇਸ ਦੀ ਸੂਚਨਾ ਮਿਲਣ ’ਤੇ ਜਦੋਂ ਸੈਲੂਨ ਦੀ ਮਾਲਕਣ ਉਥੇ ਪਹੁੰਚੀ ਤਾਂ ਬੰਨੀ ਨੇ ਮਾਲਕਣ ਨਾਲ ਵੀ ਕਥਿਤ ਬਦਤਮੀਜ਼ੀ ਕੀਤੀ ਸੀ। ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲੀਸ ਸਟੇਸ਼ਨ ਸੈਕਟਰ 3 ਚੰਡੀਗੜ੍ਹ ਵਿਚ ਪੀੜਤ ਲੜਕੀ ਦੀ ਸ਼ਿਕਾਇਤ ’ਤੇ ਜਸਜੀਤ ਸਿੰਘ ਬੰਨੀ ਖਿਲਾਫ਼ ਧਾਰਾ 354ਏ ਅਤੇ 509 ਤਹਿਤ ਕੇਸ ਦਰਜ ਕੀਤਾ ਗਿਆ ਸੀ।

Previous articleਖਹਿਰਾ ਵੱਲੋਂ ਆਮ ਆਦਮੀ ਪਾਰਟੀ ਦੀ ਪੇਸ਼ਕਸ਼ ਰੱਦ
Next articleਬਿਨਾਂ ਆਗਿਆ ਰੈਲੀਆਂ ਕਰਨ ਵਾਲਿਆਂ ਦਾ ਸਾਮਾਨ ਜ਼ਬਤ