(ਸਮਾਜ ਵੀਕਲੀ)
ਆਪਣੇ ਹੱਕਾਂ ਲਈ ਜੂਝ ਰਹੇ ਨੇ ਲੋਕ
ਤੈਨੂੰ ਵੀ ਦਿੱਲੀਏ, ਬੁੱਝ ਰਹੇ ਨੇ ਲੋਕ।
ਬੈਰੀਗੇਟਾਂ ਦੇ ਗੇਟ ਕੰਮ ਨਹੀਂ ਆਉਣੇ,
ਚਾਰੇ ਪਾਸੇ ਤੋਂ ਹੁਣ ਪੁੱਜ ਰਹੇ ਨੇ ਲੋਕ ।
ਪੰਜਾਬ ਦੀ ਅਣਖ ਦਾ ,ਮਾਪ ਨਾ ਕਰ,
ਅਣਖਾਂ ਦੇ ਲਈ ਹੀ ਰੁੱਝ ਗਏ ਨੇ ਲੋਕ
ਤੇਰਾ ਕੀ,ਮੇਰਾ ਕੀ ਐ ਸਮਝ ਗਏ ਨੇ,
ਤੇ ਸਾਂਝੇ ਹੱਕਾਂ ਲਈ ਕੁੱਦ ਪਏ ਨੇ ਲੋਕ।
ਇਹ ਹਾਕਮ ਕੁੱਦਦੇ ਨੇ ਲੋਕਾਂ ਦੇ ਉੱਤੇ,
ਹੁਣ ਇਹਨਾਂ ਤੇ ਹੀ ਥੁੱਕ ਰਹੇ ਨੇ ਲੋਕ।
ਪੁੰਡਰਕ ਬਚੇ ਰਹਿਣ ਇਹ ਸਾਂਝੇ ਹੱਕ,
ਇੰਕਲਾਬ ਜੀਵੇ ਏ ਕੂਕ ਰਹੇ ਨੇ ਲੋਕ।
ਪੂਜਾ ਪੁੰਡਰਕ
7401000274