ਲੈਸਟਰ ਦੀ ਸਾਊਥੈਂਪਟਨ ’ਤੇ ਵੱਡੀ ਜਿੱਤ

ਲੈਸਟਰ ਸਿਟੀ ਨੇ ਇੱਥੇ ਸਾਊਥੈਂਪਟਨ ਨੂੰ 9-0 ਗੋਲਾਂ ਨਾਲ ਹਰਾ ਕੇ ਪ੍ਰੀਮੀਅਰ ਫੁਟਬਾਲ ਲੀਗ ਵਿੱਚ ਸਭ ਤੋਂ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਨ ਦੇ 24 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕੀਤੀ। ਪ੍ਰੀਮੀਅਰ ਲੀਗ ਵਿੱਚ ਇਸ ਤੋਂ ਪਹਿਲਾਂ ਸਭ ਤੋਂ ਵੱਧ ਗੋਲ ਫ਼ਰਕ ਨਾਲ ਜਿੱਤਣ ਦਾ ਰਿਕਾਰਡ ਮੈਨਚੈਸਟਰ ਯੂਨਾਈਟਿਡ ਦਾ ਸੀ, ਜਿਸ ਨੇ ਮਾਰਚ 1995 ਵਿੱਚ ਇਪਸਵਿਚ ਨੂੰ 9-0 ਨਾਲ ਹਰਾਇਆ ਸੀ।
ਅਯੋਜੇ ਪੇਰੇਜ ਅਤੇ ਜੈਮੀ ਵਾਰਡੀ ਨੇ ਗੋਲਾਂ ਦੀ ਹੈਟ੍ਰਿਕ ਲਾਈ, ਜਦਕਿ ਬੈੱਨ ਚਿਲਵੈੱਲ, ਯੂਰੀ ਟੀਲੇਮੈਂਸ ਅਤੇ ਜੇਮਜ਼ ਮੈਡਿਸਨ ਨੇ ਇੱਕ-ਇੱਕ ਗੋਲ ਕੀਤਾ। ਇਸ ਜਿੱਤ ਨਾਲ ਟੀਮ 10 ਮੈਚਾਂ ਵਿੱਚ 20 ਅੰਕ ਨਾਲ ਲੀਗ ਦੀ ਅੰਕ ਸੂਚੀ ਵਿੱਚ ਲਿਵਰਪੂਲ (ਨੌਂ ਮੈਚਾਂ ਵਿੱਚ 25 ਅੰਕ) ਮਗਰੋਂ ਦੂਜੇ ਸਥਾਨ ’ਤੇ ਪਹੁੰਚ ਗਈ।

Previous articleਪੀਵੀ ਸਿੰਧੂ ਫਰੈਂਚ ਓਪਨ ’ਚੋਂ ਬਾਹਰ
Next articleਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦਿੱਤਾ ਜਾਵੇ: ਤਿਵਾੜੀ