ਲੈਸਟਰ ‘ਚ ਡਿਪਟੀ ਮੇਅਰ ਪਿਆਰਾ ਸਿੰਘ ਕਲੇਰ ਵੱਲੋਂ ‘ਲਵ ਪੰਜਾਬ’ ਰੈਸਟੋਰੈਂਟ ਦਾ ਉਦਘਾਟਨ

ਲੈਸਟਰ (ਰਾਜਵੀਰ ਸਮਰਾ ) (ਸਮਾਜ ਵੀਕਲੀ),- ਕੋਵਿਡ-19 ਕਾਰਨ ਲੈਸਟਰ ਚ ਰਹੇ ਲੰਮੇ ਲਾਕਡਾਊਨ ਤੋ ਬਾਅਦ ਹੁਣ ਹਾਲਾਤ ਆਮ ਵਰਗੇ ਹੁੰਦੇ ਨਜਰ ਆ ਰਹੇ ਹਨ।ਅੱਜ ਲੈਸਟਰ ਦੇ ਕੈਥਰੀਨ ਸਟਰੀਟ ਰੌਡ ਤੇ ‘ਲਵ ਪੰਜਾਬ’ ਰੈਸਟੋਰੈਂਟ ਅਤੇ ਬਾਰ ਦਾ ਉਦਘਾਟਨ ਲੈਸਟਰ ਸਿਟੀ ਕੌਸਲ ਦੇ ਪੰਜਾਬੀ ਡਿਪਟੀ ਮੇਅਰ ਪਿਆਰਾ ਸਿੰਘ ਕਲੇਰ ਵੱਲੋਂ ਕੀਤਾ ਗਿਆ ।

ਇਸ ਮੌਕੇ ਤੇ ਲਵ ਪੰਜਾਬ ਰੈਸਟੋਰੈਂਟ ਦੇ ਮਾਲਕ ਨਿਰਮਲ ਸਿੰਘ ਲੱਡੂ, ਅਮਰਜੀਤ ਸਿੰਘ ਧਾਮੀ ਅਤੇ ਜੀਤਾ ਪੁਰੇਵਾਲ ਵੱਲੋਂ ‘ਲਵ ਪੰਜਾਬ’ ਰੈਸਟੋਰੈਂਟ ਦੀ ਸੁਰੂਆਤ ਕਰਨ ਤੇ ਤਿੰਨਾਂ ਸਾਥੀਆਂ ਦਾ ਹਾਜਿਰ ਲੈਸਟਰ ਵਾਸੀਆਂ ਵੱਲੋਂ ਧੰਨਵਾਦ ਕੀਤਾ ਗਿਆ ।ਇਸ ਮੌਕੇ ਤੇ ਬੋਲਦਿਆਂ ਡਿਪਟੀ ਮੇਅਰ ਪਿਆਰਾ ਸਿੰਘ ਕਲੇਰ ਨੇ ਕਿਹਾ ਕਿ ਵਿਦੇਸ਼ਾਂ ਚ ਵੱਸੇ ਪੰਜਾਬੀਆਂ ਨੂੰ ਆਪਣੀ ਜਨਮ ਭੂਮੀ ਪੰਜਾਬ ਦੀ ਯਾਦ ਤਾਜਾ ਰੱਖਣ ਅਤੇ ਪੰਜਾਬ ਨਾਲ ਜੌੜੀ ਰੱਖਣ ਲਈ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸਲਾਘਾਯੋਗ ਹੈ।

ਇਸ ਮੌਕੇ ਤੇ ਨਿਰਮਲ ਸਿੰਘ ਲੱਡੂ, ਅਮਰਜੀਤ ਸਿੰਘ ਧਾਮੀ, ਜੱਸ ਨਿਊ ਸਟਾਰ, ਮਿੰਟੂ ਨਿਊ ਸਟਾਰ, ਮੰਗਤ ਸਿੰਘ ਪਲਾਹੀ, ਕੇ ਬੀ ਢੀਡਸਾ, ਕੁਲਵੰਤ ਸਿੰਘ ਸੰਘਾ ਪ੍ਰਧਾਨ ਲੈਸਟਰ ਕਬੱਡੀ ਕਲੱਬ, ਕੁਲਵੀਰ ਸਿੰਘ ਖੱਖ,ਗਾਇਕ ਦਲਜੀਤ ਨੀਰ,ਗੁਰੂ ਸਕਿਊਰਟੀ,ਰਿੰਕੀ ਚੌਹਾਨ, ਗਾਇਕ ਦੀਪ,ਸਿੰਗਾਰ ਸਿੰਘ, ਕੁਲਦੀਪ ਸਿੰਘ ਰਾਗੀ, ਰਣਜੀਤ ਸਿੰਘਸਮੇਤ ਲੈਸਟਰ ਦੀਆਂ ਹੋਰ ਬਹੁਤ ਸਾਰੀਆਂ ਪ੍ਰਮੁੱਖ ਸਖਸ਼ੀਅਤਾਂ ਹਾਜਿਰ ਸਨ।

Previous articleਭਾਰਤੀ ਮੂਲ ਦੇ ਨਾਗਰਿਕ ਨੂੰ ਬਲਾਤਕਾਰ ਦੇ ਦੋਸ਼ ਚ’ 18 ਸਾਲ ਦੀ ਕੈਦ !
Next articleReady to find my place in world class MI attack: Coulter-Nile